Multicultural B.C. – pa
ਬਹੁ-ਸੱਭਿਆਚਾਰਵਾਦ
ਬਹੁਤ ਸਾਰੇ ਵਿਭਿੰਨ ਸੱਭਿਆਚਾਰਾਂ ਦੇ ਲੋਕ ਬੀ.ਸੀ. ਨੂੰ ਆਪਣਾ ਘਰ ਕਹਿੰਦੇ ਹਨ। ਬ੍ਰਿਟਿਸ਼ ਕੋਲੰਬੀਆ ਇੱਕ ਬਹੁ-ਸੱਭਿਆਚਾਰਕ ਸਮਾਜ ਹੈ ਜੋ ਵਿਸ਼ਵ ਭਰ ਤੋਂ ਆਏ ਵਿਦਿਆਰਥੀਆਂ, ਵਿਜ਼ਿਟਰ, ਅਤੇ ਨਵੇਂ ਬ੍ਰਿਟਿਸ਼ ਕੋਲੰਬੀਆ ਵਾਸੀਆਂ ਦਾ ਸਵਾਗਤ ਕਰਦਾ ਹੈ।
ਬ੍ਰਿਟਿਸ਼ ਕੋਲੰਬੀਆ ਦੀ ਬਹੁ-ਸੱਭਿਆਚਾਰਵਾਦ ਬਾਰੇ ਵਧੇਰੇ ਜਾਣਨ ਲਈ ਵੈਲਕਮ ਬੀ.ਸੀ. ਵਿਖੇ ਜਾਓ।
ਫਰਸਟ ਪੀਪਲਜ਼
“ਫਰਸਟ ਪੀਪਲਜ਼” ਵਿੱਚ ਫਰਸਟ ਨੇਸ਼ਨਜ਼, ਮੇਟੀ ਅਤੇ ਕੈਨੇਡਾ ਵਿਚਲੇ ਇਨਯੂਇਟ ਲੋਕ, ਅਤੇ ਵਿਸ਼ਵ ਭਰ ਦੇ ਇੰਡੀਜਨਸ (ਮੂਲਵਾਸੀ) ਲੋਕ ਸ਼ਾਮਲ ਹਨ। ਫਰਸਟ ਪੀਪਲਜ਼ ਨੂੰ ਐਬੁਰਿਜਨਲ ਲੋਕ ਵੀ ਕਿਹਾ ਜਾ ਸਕਦਾ ਹੈ।
ਫਰਸਟ ਪੀਪਲਜ਼ ਆਪਣੇ ਰਵਾਇਤੀ ਖਿੱਤਿਆਂ ‘ਤੇ ਯੂਰਪੀਅਨ ਅਤੇ ਹੋਰ ਲੋਕਾਂ ਦੇ ਪਹਿਲੀ ਵਾਰ ਕੈਨੇਡਾ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਤੋਂ ਬਹੁਤ ਪਹਿਲਾਂ ਤੋਂ ਰਹਿ ਰਹੇ ਹਨ।
• ਬ੍ਰਿਟਿਸ਼ ਕੋਲੰਬੀਆ ਵਿੱਚ ਫਰਸਟ ਪੀਪਲਜ਼ ਬਾਰੇ ਹੋਰ ਜਾਣੋ
• ਇਹ ਜਾਣੋ ਕਿ ਐਬੁਰਿਜਨਲ ਵਿਚਾਰ ਧਾਰਾਵਾਂ ਨੂੰ ਬੀ.ਸੀ. ਦੀ ਸਿੱਖਿਆ ਪ੍ਰਣਾਲੀ ਵਿੱਚ ਕਿਵੇਂ ਸ਼ਾਮਲ ਕੀਤਾ ਜਾਂਦਾ ਹੈ