Post-secondary pathways – pa
ਬੀ.ਸੀ. ਵਿੱਚ ਵਿਸ਼ਵ ਦੀਆਂ ਕੁਝ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜ ਹਨ। ਉੱਚ-ਗੁਣਵਤਾ ਦੀ ਸਿੱਖਿਆ, ਕੰਮ ਦੇ ਤਜਰਬੇ ਵਾਸਤੇ ਮੌਕਿਆਂ, ਵਧੀਆ ਮੌਸਮ, ਸੁਰੱਖਿਅਤ ਆਲਾ-ਦੁਆਲਾ, ਅਤੇ ਏਸ਼ੀਆ-ਪੈਸਿਫਿਕ ਖੇਤਰ ਨਾਲ ਇਸਦੇ ਨਜ਼ਦੀਕੀ ਭੂਗੋਲਿਕ ਸਬੰਧ ਕਰਕੇ ਵਿਦਿਆਰਥੀ ਬੀ.ਸੀ. ਵਿੱਚ ਪੜ੍ਹਾਈ ਕਰਨ ਦੀ ਚੋਣ ਕਰਦੇ ਹਨ।
ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ (PGWPP) ਕੈਨੇਡਾ ਵਿੱਚ ਮਨੋਨੀਤ ਸਿੱਖਣ ਵਾਲੀਆਂ ਸੰਸਥਾਵਾਂ ਤੋਂ ਪੋਸਟ-ਸੈਕੰਡਰੀ ਗ੍ਰੈਜੂਏਟਾਂ ਨੂੰ ਕੰਮ ਦਾ ਬਹੁਮੁੱਲਾ ਤਜਰਬਾ ਹਾਸਲ ਕਰਨ ਲਈ ਇੱਕ ਖੁੱਲ੍ਹਾ ਵਰਕ ਪਰਮਿਟ ਹਾਸਲ ਕਰਨ ਦੇ ਯੋਗ ਬਣਾਉਂਦਾ ਹੈ। PGWPP ਰਾਹੀਂ ਹਾਸਲ ਕੀਤਾ ਹੁਨਰਮੰਦ ਕਨੇਡੀਅਨ ਕੰਮ ਦਾ ਤਜਰਬਾ ਗ੍ਰੈਜੂਏਟਾਂ ਨੂੰ ਕਨੇਡੀਅਨ ਐਕਸਪੀਰੀਅੰਸ ਕਲਾਸ (ਐਕਸਪ੍ਰੈੱਸ ਐਂਟਰੀ) ਰਾਹੀਂ, ਕੈਨੇਡਾ ਵਿੱਚ ਸਥਾਈ ਵਸਨੀਕਤਾ ਵਾਸਤੇ ਯੋਗਤਾ ਪੂਰੀ ਕਰਨ ਵਿੱਚ ਮਦਦ ਕਰਦਾ ਹੈ।
ਬੀ.ਸੀ. ਟ੍ਰਾਂਸਫਰ ਸਿਸਟਮ
‘ਬੀ.ਸੀ. ਟ੍ਰਾਂਸਫ਼ਰ ਸਿਸਟਮ’ ਵਿਦਿਆਰਥੀਆਂ ਨੂੰ ਕਿਸੇ ਗੈਰ-ਡਿਗਰੀ ਗਰਾਂਟ ਦੇਣ ਵਾਲੀ ਸੰਸਥਾ (ਉਦਾਹਰਨ ਲਈ ਕਮਿਊਨਿਟੀ ਕਾਲਜ) ਵਿੱਚ ਅਕਾਦਮਿਕ ਕੋਰਸ ਕਰਨ ਅਤੇ ਇਹਨਾਂ ਕੋਰਸਾਂ ਨੂੰ ਭਵਿੱਖ ਵਿੱਚ ਕਿਸੇ ਡਿਗਰੀ ਵੱਲ ਕ੍ਰੈਡਿਟ ਦੇਣ ਵਾਸਤੇ ਕਿਸੇ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਦੇ ਯੋਗ ਬਣਾਉਂਦੀ ਹੈ।
ਬੀ.ਸੀ. ਦੇ ਟ੍ਰਾਂਸਫ਼ਰ ਸਿਸਟਮ ਅਤੇ ਉਪਲਬਧ ਵਿਕਲਪਾਂ ਬਾਰੇ ਹੋਰ ਜਾਣੋ।
ਬੀ.ਸੀ. ਦੇ K-12 ਸਿੱਖਿਆ ਪ੍ਰਣਾਲੀ ਤੋਂ ਗ੍ਰੈਜੂਏਸ਼ਨ ਕਰਨਾ ਸੈਕੰਡਰੀ ਤੋਂ ਬਾਅਦ ਦੇ ਅਣਗਿਣਤ ਮੌਕਿਆਂ ਲਈ ਦਰਵਾਜ਼ੇ ਖੋਲ੍ਹਦਾ ਹੈ। ਬਹੁਤ ਸਾਰੇ ਵਿਦਿਆਰਥੀ ਬੀ.ਸੀ. ਦੀਆਂ ਸ਼ਾਨਦਾਰ ਯੂਨੀਵਰਸਿਟੀਆਂ ਜਾਂ ਕਿੱਤਾਕਾਰੀ ਪ੍ਰੋਗਰਾਮਾਂ ਵਿੱਚੋਂ ਕਿਸੇ ਇੱਕ ਵਿੱਚ ਦਾਖਲ ਹੋਣ ਦੀ ਚੋਣ ਕਰਦੇ ਹਨ।
ਪਾਥਵੇਅਜ਼ ਕਥਨ:
“ਅੰਤਰ-ਦ੍ਰਿਸ਼ਟੀਆਂ ਦਾ ਇੱਕ ਦੋ-ਪਾਸੜ ਪ੍ਰਵਾਹ ਬੀ.ਸੀ. ਨੂੰ ਸਾਡੇ ਕਈ ਵਿਦਿਅਕ ਮਾਰਗਾਂ ਨੂੰ ਪ੍ਰਦਰਸ਼ਿਤ ਕਰਨ ਅਤੇ ਸਾਡੇ ਵੰਨ-ਸੁਵੰਨੇ ਅੰਤਰਰਾਸ਼ਟਰੀ ਭਾਈਵਾਲਾਂ ਤੋਂ ਸਿੱਖਣ ਦੇ ਯੋਗ ਬਣਾਉਂਦਾ ਹੈ। ਅਸੀਂ ਸਾਰੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵਿੱਚ ਅਸਾਨੀ ਨਾਲ ਤਬਦੀਲ ਕਰਨ ਲਈ ਇੱਕ ਗੁਣਵੱਤਾ ਭਰਪੂਰ ਸਿੱਖਿਆ ਮਿਲੇ, ਜਿਸ ਨਾਲ ਉਹਨਾਂ ਨੂੰ ਵਧੀਆ ਤਨਖਾਹ ਵਾਲੀਆਂ ਨੌਕਰੀਆਂ ਮਿਲ ਸਕਣ। ਅਗਲੀ ਪੀੜ੍ਹੀ ਵਿਦਿਆਰਥੀਆਂ ਦੀ ਸਫਲਤਾ ਵਾਸਤੇ ਬੇਹਤਰੀਨ ਮੌਕਿਆਂ ਦੀ ਸਿਰਜਣਾ ਕਰਨ ਲਈ ਸਾਡੇ ‘ਤੇ ਭਰੋਸਾ ਕਰ ਰਹੀ ਹੈ,” ਐਡਵਾਂਸਡ ਐਜੂਕੇਸ਼ਨ, ਸਕਿੱਲਜ਼ ਐਂਡ ਟ੍ਰੇਨਿੰਗ ਮੰਤਰੀ (2019) ਮੈਲਨੀ ਮਾਰਕ (ਸਾਬਕਾ ਮੰਤਰੀ)।
ਬੀ.ਸੀ. ਸਰਟੀਫਿਕੇਟ ਆਫ ਗ੍ਰੈਜੂਏਸ਼ਨ (ਡੌਗਵੁੱਡ ਡਿਪਲੋਮਾ) ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਚ ਪ੍ਰਾਪਤੀ ਅਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਮਿਆਰ ਵਜੋਂ ਮਾਨਤਾ ਦਿੱਤੀ ਗਈ ਹੈ। ਵਿਦਿਆਰਥੀ ਗ੍ਰੈਜੂਏਸ਼ਨ ‘ਤੇ ਸਫਲਤਾ ਦੇ ਕਈ ਰਸਤਿਆਂ ਨੂੰ ਅੱਗੇ ਵਧਾਉਣ ਲਈ ਤਿਆਰ ਹੁੰਦੇ ਹਨ ਅਤੇ ਬਹੁਤ ਸਾਰੇ ਵਿਭਿੰਨ ਦੇਸ਼ਾਂ ਅਤੇ ਕਾਲਜਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਜਾਂ ਟਰੇਡ ਸਕੂਲਾਂ ਸਮੇਤ ਵੰਨ-ਸੁਵੰਨੀਆਂ ਸੰਸਥਾਵਾਂ ਵਿੱਚ ਪੋਸਟ-ਸੈਕੰਡਰੀ ਪੜ੍ਹਾਈਆਂ ਵੱਲ ਚਲੇ ਗਏ ਹਨ।