BC for High School branding logo
BC for High School
Skip to navigation Skip to Contents Skip to Accessibility Statement
Search Menu
Home Onshore – pa Choose B.C. – pa Student Supports – pa

ਵਿਦਿਆਰਥੀਆਂ ਲਈ ਸਹਿਯੋਗ

Hero Image

ਵਿਦਿਆਰਥੀ ਸੁਰੱਖਿਆ ਅਤੇ ਸਹਾਇਤਾ ਬ੍ਰਿਟਿਸ਼ ਕੋਲੰਬੀਆ ਵਾਸਤੇ ਤਰਜੀਹਾਂ ਹਨ। ਇੱਥੇ ਬੀ.ਸੀ. ਦੇ ਸਥਾਨਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਹਿਯੋਗ ਮੌਜੂਦ ਹਨ। ਇਹਨਾਂ ਵਿੱਚ ਸ਼ਾਮਲ ਹਨ ਮਾਨਸਿਕ ਸਿਹਤ, ਐਂਟੀ-ਬੁਲਿੰਗ (ਧੱਕਾਸ਼ਾਹੀ ਦੇ ਵਿਰੁੱਧ), ਨਸਲਵਾਦ-ਵਿਰੋਧੀ, ਹੋਮਸਟੇਅ ਸੁਰੱਖਿਆ, ਅਤੇ ਹੋਰ ਚੀਜ਼ਾਂ ਵਾਸਤੇ ਸਹਾਇਤਾਵਾਂ।

ਬੀ.ਸੀ. ਦੇ K-12 ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹੋਮਸਟੇਅ ਸੇਧਾਂ

ਇਹਨਾਂ ਸੇਧਾਂ ਦਾ ਮਕਸਦ ਹੈ ਬੀ.ਸੀ. ਦੇ K-12 ਹੋਮਸਟੇਅ ਸੈਕਟਰ ਵਾਸਤੇ ਟਿਕਾਊ, ਸੂਬਾ-ਵਿਆਪੀ ਸਰਵੋਤਮ ਪ੍ਰੈਕਟਿਸ ਮਿਆਰਾਂ ਨੂੰ ਪ੍ਰਦਾਨ ਕਰਾਉਣਾ।

erase – Expect Respect and a Safe Education

ਔਨਲਾਈਨ ਸੁਰੱਖਿਆ, ਮਾਨਸਿਕ ਸਿਹਤ ਅਤੇ ਤੰਦਰੁਸਤੀ, ਬੁਲਿੰਗ (ਧੱਕਾਸ਼ਾਹੀ), ਨਸਲਵਾਦ, ਭੇਦਭਾਵ, ਜਿਨਸੀ ਝੁਕਾਓ ਅਤੇ ਲਿੰਗੀ ਪਛਾਣ (SOGI), ਅਤੇ ਵਿਦਿਆਰਥੀਆਂ ਨੂੰ ਪੇਸ਼ ਆਉਣ ਵਾਲੇ ਹੋਰ ਗੁੰਝਲਦਾਰ ਮੁੱਦਿਆਂ ਬਾਰੇ ਸੇਵਾਵਾਂ ਅਤੇ ਜਾਣਕਾਰੀ।

ਕੈਲਟੀ ਮੈਂਟਲ ਹੈਲਥ ਰਿਸੋਰਸਿਜ਼ ਸੈਂਟਰ

ਮਾਨਸਿਕ ਸਿਹਤ ਮੁੱਦਿਆਂ, ਨਸ਼ੀਲੇ ਪਦਾਰਥਾਂ ਦੀ ਵਰਤੋਂ, ਦਵਾਈਆਂ ਅਤੇ ਸਿਹਤਮੰਦ ਤਰੀਕੇ ਨਾਲ ਜਿਉਣ ਨਾਲ ਸਬੰਧਿਤ ਸਰੋਤ ਪ੍ਰਦਾਨ ਕਰਾਉਂਦਾ ਹੈ।

ਬੱਚਿਆਂ ਲਈ ਬੀ.ਸੀ. ਹੈਲਪਲਾਈਨ

ਜੇ ਤੁਸੀਂ ਕੋਈ ਬੱਚੇ ਜਾਂ ਨੌਜਵਾਨ ਹੋ ਅਤੇ ਕਿਸੇ ਨਾਲ ਗੱਲ ਕਰਨੀ ਚਾਹੋਂਗੇ ਤਾਂ ਬੱਚਿਆਂ ਵਾਸਤੇ ਹੈਲਪਲਾਈਨ ਨੂੰ ਕਾਲ ਕਰੋ। ਤੁਹਾਨੂੰ ਕਿਸੇ ਖੇਤਰੀ ਕੋਡ ਦੀ ਲੋੜ ਨਹੀਂ ਹੈ। ਤੁਸੀਂ ਦਿਨ ਜਾਂ ਰਾਤ ਦੇ ਕਿਸੇ ਵੀ ਸਮੇਂ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ ਆਪਣਾ ਨਾਮ ਦੱਸਣ ਦੀ ਲੋੜ ਨਹੀਂ ਹੈ।

ਟੈਲੀਫੋਨ: 310-1234

ਕਿਡਜ਼ ਹੈਲਪ ਫੋਨ:

20 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਇੱਕ ਕਾਊਂਸਲਿੰਗ, ਰਿਫ਼ਰਲ ਅਤੇ ਸਹਾਇਤਾ ਸੇਵਾ।

ਟੈਲੀਫੋਨ: 1-800-668-6868

Hero Image