Diverse homestays – pa
ਕੈਨੇਡਾ ਇੱਕ ਵੰਨ-ਸੁਵੰਨਾ ਦੇਸ਼ ਹੈ, ਜਿੱਥੇ ਬਹੁ-ਸੱਭਿਆਚਾਰਵਾਦ ਨੂੰ ਇਸਦੇ ਚਾਰਟਰ ਔਫ ਰਾਈਟਸ ਐਂਡ ਫ਼੍ਰੀਡਮਜ਼ ਵਿੱਚ ਸ਼ਾਮਲ ਕੀਤਾ ਗਿਆ ਹੈ। ਹੋਮਸਟੇਅ ਪਰਿਵਾਰ ਇਸ ਵਿਭਿੰਨਤਾ ਦੀ ਝਲਕ ਦਿੰਦੇ ਹਨ, ਜੋ ਵਿਦਿਆਰਥੀਆਂ ਨੂੰ ਵੰਨ-ਸੁਵੰਨੇ ਸੱਭਿਆਚਾਰਾਂ, ਭੋਜਨਾਂ, ਅਤੇ ਰੀਤੀ-ਰਿਵਾਜਾਂ ਦਾ ਤਜਰਬਾ ਲੈਣ ਦੇ ਯੋਗ ਬਣਾਉਂਦੇ ਹਨ। ਉਹ ਦੋ-ਮਾਪੇ ਜਾਂ ਇਕੱਲੇ-ਮਾਪੇ ਵਾਲੇ ਪਰਿਵਾਰ ਹੋ ਸਕਦੇ ਹਨ, ਅਤੇ ਹੋ ਸਕਦਾ ਹੈ ਉਹਨਾਂ ਦੇ ਬੱਚੇ, ਜਾਂ ਪਾਲਤੂ ਜਾਨਵਰ ਹੋਣ ਜਾਂ ਨਾ ਹੋਣ।
ਜਦ ਤੁਸੀਂ ਬੀ.ਸੀ. ਵਿੱਚ ਆਉਂਦੇ ਹੋ, ਤਾਂ ਹੋ ਸਕਦਾ ਹੈ ਤੁਹਾਨੂੰ ਉਹ ਭੋਜਨ ਉਸ ਭੋਜਨ ਨਾਲੋਂ ਬਿਲਕੁਲ ਵੱਖਰਾ ਲੱਗੇ ਜਿਸਦੀ ਤੁਹਾਨੂੰ ਆਦਤ ਹੈ। ਆਪਣੇ ਮੇਜ਼ਬਾਨ ਪਰਿਵਾਰ (ਹੋਸਟ ਫੈਮਿਲੀ) ਨਾਲ ਆਪਣੀ ਪਸੰਦ ਦੇ ਭੋਜਨਾਂ ਅਤੇ ਉਹਨਾਂ ਭੋਜਨਾਂ ਬਾਰੇ ਗੱਲ ਕਰੋ ਜਿੰਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ। ਪਰ, ਭੋਜਨ ਕਿਸੇ ਵੀ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਭਾਗ ਹੁੰਦਾ ਹੈ ਅਤੇ ਤੁਹਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਤੁਹਾਡਾ ਹੋਮਸਟੇਅ ਵਾਲਾ ਪਰਿਵਾਰ ਕੀ ਖਾਂਦਾ ਹੈ।
ਹਾਲਾਂਕਿ ਇਹ ਸਾਰੇ ਪਰਿਵਾਰਾਂ ਵਾਸਤੇ ਇੱਕੋ ਜਿਹਾ ਨਹੀਂ ਹੁੰਦਾ, ਪਰ ਨਾਸ਼ਤਾ ਅਕਸਰ ਮੁਕਾਬਲਤਨ ਹਲਕਾ ਖਾਣਾ ਹੁੰਦਾ ਹੈ, ਲੰਚ ਨੂੰ ਘਰ ਵਿਖੇ ਪੈਕ ਕੀਤਾ ਜਾਂਦਾ ਹੈ ਅਤੇ ਸਕੂਲ ਲਿਜਾਇਆ ਜਾਂਦਾ ਹੈ, ਅਤੇ ਰਾਤ ਦਾ ਖਾਣਾ ਮੁੱਖ ਖਾਣਾ ਹੁੰਦਾ ਹੈ, ਅਤੇ ਦਿਨ ਦਾ ਸਭ ਤੋਂ ਵੱਡਾ ਭੋਜਨ ਹੁੰਦਾ ਹੈ।
ਤੁਹਾਡੇ ਤੋਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਤੁਸੀਂ ਆਪਣਾ ਨਾਸ਼ਤਾ ਖੁਦ ਤਿਆਰ ਕਰੋਂਗੇ, ਅਤੇ ਸੰਭਵ ਤੌਰ ‘ਤੇ ਹਰ ਰੋਜ਼ ਸਕੂਲ ਵਾਸਤੇ ਆਪਣੇ ਖੁਦ ਦੇ ਲੰਚ ਨੂੰ ਪੈਕ ਕਰੋ।
ਨਿੱਤ ਦੇ ਕੰਮ = ਨਿੱਤ ਦੇ ਛੋਟੇ-ਮੋਟੇ ਕੰਮ, ਖਾਸ ਕਰਕੇ ਘਰੇਲੂ ਕੰਮ
ਜਦ ਤੁਸੀਂ ਕਿਸੇ ਹੋਮਸਟੇਅ ਪਰਿਵਾਰ ਦੇ ਨਾਲ ਰਹਿੰਦੇ ਹੋ, ਤਾਂ ਤੁਹਾਨੂੰ ਆਪਣੇ ਆਪ ਨੂੰ ਉਸ ਪਰਿਵਾਰ ਦੇ ਮੈਂਬਰ ਵਜੋਂ ਸੋਚਣਾ ਚਾਹੀਦਾ ਹੈ। ਇਸਦਾ ਮਤਲਬ ਇਹ ਹੈ ਕਿ ਤੁਸੀਂ ਪਰਿਵਾਰਕ ਜੀਵਨ ਵਿੱਚ ਭਾਗ ਲਵੋਂਗੇ, ਜਿਸ ਵਿੱਚ ਪਰਿਵਾਰਕ ਨਿੱਕੇ-ਮੋਟੇ ਕੰਮਾਂ ਵਿੱਚ ਮਦਦ ਕਰਨਾ ਵੀ ਸ਼ਾਮਲ ਹੋ ਸਕਦਾ ਹੈ।
ਨਿੱਤ ਦੇ ਕੰਮ ਛੋਟੇ-ਛੋਟੇ ਹੁੰਦੇ ਹਨ ਜਿੰਨ੍ਹਾਂ ਨੂੰ ਘਰ ਦੇ ਆਸ-ਪਾਸ ਬਕਾਇਦਾ ਤੌਰ ‘ਤੇ ਕੀਤੇ ਜਾਣ ਦੀ ਲੋੜ ਹੁੰਦੀ ਹੈ ਜਿਵੇਂ ਕਿ ਰਸੋਈ ਨੂੰ ਸਾਫ਼ ਕਰਨਾ, ਡਿਸ਼ਵਾਸ਼ਰ ਨੂੰ ਲੋਡ ਕਰਨਾ ਅਤੇ ਖਾਲੀ ਕਰਨਾ, ਆਪਣੇ ਖੁਦ ਦੇ ਬੈੱਡਰੂਮ ਨੂੰ ਸਾਫ਼ ਕਰਨਾ, ਅਤੇ ਕੂੜੇ-ਕਰਕਟ ਨੂੰ ਬਾਹਰ ਕੱਢਣਾ ਜਾਂ ਰੀਸਾਈਕਲ ਕਰਨਾ।
ਖਾਣਾ ਪਕਾਉਣ ਵਿੱਚ ਮਦਦ ਕਰਨਾ ਤੁਹਾਡੇ ਮੇਜ਼ਬਾਨ ਪਰਿਵਾਰ ਨਾਲ ਸਮਾਂ ਬਿਤਾਉਣ ਅਤੇ ਵਧੇਰੇ ਮਜ਼ੇਦਾਰ ਕੰਮਾਂ ਵਿੱਚੋਂ ਇੱਕ ਵਿੱਚ ਭਾਗ ਲੈਣ ਦਾ ਇੱਕ ਵਧੀਆ ਤਰੀਕਾ ਹੈ।
ਬੀ.ਸੀ. ਨੇ ਸੇਧਾਂ ਦਾ ਵਿਕਾਸ ਕੀਤਾ ਹੈ ਜੋ ਹੋਮਸਟੇਅ ਪਰਿਵਾਰਾਂ, ਵਿਦਿਆਰਥੀਆਂ, ਅਤੇ ਸਕੂਲਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਦਾ ਵਰਣਨ ਕਰਦੀਆਂ ਹਨ।
ਸੇਧਾਂ ਦਾ ਗਿਆਰਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਤਾਂ ਜੋ ਤੁਸੀਂ ਅਤੇ ਤੁਹਾਡੇ ਮਾਪੇ ਇਹ ਸਮਝ ਸਕੋਂ ਕਿ ਜੇ ਤੁਸੀਂ ਕਿਸੇ ਹੋਮਸਟੇਅ ਵਿੱਚ ਰਹਿੰਦੇ ਹੋ ਤਾਂ ਕਿਸ ਚੀਜ਼ ਦੀ ਉਮੀਦ ਕਰਨੀ ਹੈ।
ਹੋਮਸਟੇਅ ਵਿੱਚ ਰਹਿਣ ਦੌਰਾਨ ਮੁੱਖ ਜ਼ਿੰਮੇਵਾਰੀਆਂ ਅਤੇ ਉਮੀਦਾਂ ਬਾਰੇ ਹੋਰ ਜਾਣਕਾਰੀ ਪਤਾ ਕਰਨ ਲਈ ਬੀ.ਸੀ. ਹੋਮਸਟੇਅ ਸੇਧਾਂ ਨੂੰ ਪੜ੍ਹੋ।
ਯਾਦ ਰੱਖੋ ਕਿ ਤੁਹਾਡਾ ਹੋਮਸਟੇਅ ਪਰਿਵਾਰ ਜਾਣਕਾਰੀ ਅਤੇ ਸਹਾਇਤਾ ਦੇ ਇੱਕ ਮਹੱਤਵਪੂਰਨ ਸਰੋਤ ਵਜੋਂ ਕੰਮ ਕਰ ਸਕਦਾ ਹੈ। ਉਦਾਹਰਨ ਲਈ, ਜੇ ਤੁਹਾਡੇ ਵਾਸਤੇ ਡਾਕਟਰੀ ਇਲਾਜ ਦੀ ਮੰਗ ਕਰਨਾ ਲਾਜ਼ਮੀ ਹੈ, ਤਾਂ ਆਪਣੇ ਹੋਮਸਟੇਅ ਪਰਿਵਾਰਕ ਮੈਂਬਰਾਂ ਵਿੱਚੋਂ ਕਿਸੇ ਇੱਕ ਨੂੰ ਤੁਹਾਡੇ ਨਾਲ ਆਉਣ ਲਈ ਕਹਿਣਾ ਇੱਕ ਵਧੀਆ ਵਿਚਾਰ ਹੋ ਸਕਦਾ ਹੈ।