BC for High School branding logo
BC for High School
Skip to navigation Skip to Contents Skip to Accessibility Statement
Search Menu
Home Onshore – pa Enrolling in a B.C. school – pa Find a B.C. school – pa

ਬੀ.ਸੀ. ਵਿੱਚ ਸਕੂਲ ਲੱਭੋ

Hero Image

ਖੇਤਰ ਅਤੇ ਸਕੂਲ ਡਿਸਟ੍ਰਿਕਟ

ਕੈਨੇਡਾ ਦੇ ਪੱਛਮੀ ਤੱਟ ‘ਤੇ ਸਥਿਤ, ਬ੍ਰਿਟਿਸ਼ ਕੋਲੰਬੀਆ ਭੂਗੋਲਿਕ ਤੌਰ ‘ਤੇ ਵੰਨ-ਸੁਵੰਨਾ ਹੈ ਅਤੇ, ਕੁਝ ਮਾਮਲਿਆਂ ਵਿੱਚ, ਕਿਸੇ ਖੇਤਰ ਵਿੱਚ ਬਹੁਤ ਸਾਰੇ ਫਰਕ ਹੋ ਸਕਦੇ ਹਨ। ਇਥੇ ਬੀ.ਸੀ. ਦੇ ਮੁੱਖ ਖੇਤਰਾਂ ਦੀ ਇੱਕ ਸੰਖੇਪ ਝਲਕ ਦਿੱਤੀ ਜਾ ਰਹੀ ਹੈ:

ਬੀ.ਸੀ. ਦਾ ਗਰੇਟਰ ਵੈਨਕੂਵਰ ਖੇਤਰ, ਜਿਸਨੂੰ ਲੋਅਰ ਮੇਨਲੈਂਡ ਵਜੋਂ ਵੀ ਜਾਣਿਆ ਜਾਂਦਾ ਹੈ, ਕੈਨੇਡਾ ਵਿੱਚ ਸਭ ਤੋਂ ਵੱਧ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ ਅਤੇ ਸਿੱਖਣ ਅਤੇ ਰਹਿਣ ਲਈ ਇੱਕ ਸੁੰਦਰ ਥਾਂ ਹੈ।

ਡਾਊਨਟਾਊਨ ਵੈਨਕੂਵਰ ਅਤੇ ਸਰ੍ਹੀ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਤੋਂ ਲੈਕੇ ਪਰਿਵਾਰ-ਕੇਂਦਰਿਤ ਮੁਹੱਲਿਆਂ ਤੱਕ, ਹਰ ਕਿਸੇ ਵਾਸਤੇ ਕੁਝ ਨਾ ਕੁਝ ਹੁੰਦਾ ਹੈ।

ਵੈਨਕੂਵਰ ਆਇਲੈਂਡ ਖੇਤਰ ਉੱਚ-ਗੁਣਵਤਾ ਦੀ ਸਿੱਖਿਆ, ਵੈਨਕੂਵਰ ਅਤੇ ਸਿਆਟਲ ਦਾ ਆਸਾਨ ਸਫ਼ਰ, ਸੁੰਦਰ ਕੁਦਰਤੀ ਨਜ਼ਾਰੇ, ਅਤੇ ਦੋਸਤਾਨਾ ਸ਼ਹਿਰਾਂ ਅਤੇ ਕਸਬਿਆਂ ਦੀ ਪੇਸ਼ਕਸ਼ ਕਰਦਾ ਹੈ।

ਇਸ ਵਿੱਚ ਬੀ.ਸੀ. ਦੀ ਸੂਬਾਈ ਰਾਜਧਾਨੀ, ਵਿਕਟੋਰੀਆ ਵੀ ਸ਼ਾਮਲ ਹੈ, ਜੋ ਵੈਨਕੂਵਰ ਆਇਲੈਂਡ ਦੇ ਦੱਖਣੀ ਸਿਰੇ ‘ਤੇ ਸਥਿਤ ਹੈ।

ਵੈਨਕੂਵਰ ਤੋਂ ਅੰਦਰੂਨੀ ਯਾਤਰਾ ਕਰਦੇ ਹੋਏ, ਤੁਸੀਂ ਸੁੰਦਰ ਵਿਨਯਾਰਡ, ਔਰਚਰਡ (ਫਲਾਂ ਦੇ ਬਾਗ), ਝੀਲਾਂ, ਬੀਚਾਂ ਅਤੇ ਪਹਾੜ ਦੇਖੋਂਗੇ। ਗਰਮੀਆਂ ਵਿੱਚ ਗਰਮ ਅਤੇ ਖੁਸ਼ਕ ਮੌਸਮ ਦੇ ਨਾਲ, ਇਹ ਖੇਤਰ ਸਰਦੀਆਂ ਦੇ ਮਨੋਰੰਜਨ ਲਈ ਸ਼ਾਨਦਾਰ ਸਕੀ ਰਿਜ਼ੋਰਟਾਂ ਦਾ ਘਰ ਵੀ ਹੈ।

ਕੂਟਨੀ ਖੇਤਰ ਬੀ.ਸੀ. ਦੇ ਰੌਕੀ ਪਹਾੜਾਂ ਵਾਲੀ ਸ਼ਾਨਦਾਰ ਥਾਂ ਹੈ ਜੋ ਸੂਬੇ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਹੈ।

ਇੱਥੇ ਤੁਸੀਂ ਪਾਊਡਰ ਸਕੀਇੰਗ ਦਾ ਅਨੰਦ ਲੈ ਸਕਦੇ ਹੋ ਅਤੇ ਇਸ ਖੇਤਰ ਦੀਆਂ ਬਹੁਤ ਸਾਰੀਆਂ ਝੀਲਾਂ, ਹੌਟ ਸਪਰਿੰਗਜ਼ ਅਤੇ ਹਾਈਕਿੰਗ ਟ੍ਰੇਲਾਂ ਦੀ ਪੜਚੋਲ ਕਰ ਸਕਦੇ ਹੋ।

ਬੀ.ਸੀ. ਦਾ ਉੱਤਰ-ਪੂਰਬ ਪੀਸ ਰਿਵਰ ਵੈਲੀ ਤੋਂ ਰੌਕੀ ਪਹਾੜਾਂ ਤੱਕ ਫੈਲਿਆ ਹੋਇਆ ਹੈ ਅਤੇ ਫੋਰਟ ਸੇਂਟ ਜੌਹਨ, ਪ੍ਰਿੰਸ ਜਾਰਜ, ਅਤੇ ਡੌਸਨ ਕ੍ਰੀਕ ਵਰਗੇ ਸ਼ਹਿਰਾਂ ਦਾ ਘਰ ਹੈ।

ਇਹ ਖੇਤਰ ਉਹਨਾਂ ਲੋਕਾਂ ਵਿੱਚ ਪ੍ਰਸਿੱਧ ਹੈ ਜੋ ਕੈਂਪਿੰਗ, ਮੱਛੀਆਂ ਫੜ੍ਹਨ, ਹਾਈਕਿੰਗ ਅਤੇ ਹੋਰ ਬਾਹਰ ਦੀਆਂ ਗਤਿਵਿਧੀਆਂ ਨੂੰ ਪਸੰਦ ਕਰਦੇ ਹਨ।

ਕੈਰੀਬੂ ਚਿਲਕੋਟਿਨ ਕੋਸਟ ਖੇਤਰ ਬੈਲਾ ਕੂਲਾ, ਵਿਲੀਅਮਜ਼ ਲੇਕ ਅਤੇ ਕੁਨੈਲ ਵਰਗੇ ਛੋਟੇ ਕਸਬਿਆਂ ਦਾ ਘਰ ਹੈ।

ਇਹ ਖੇਤਰ ਮੱਛੀਆਂ ਫੜਨ, ਹਾਈਕਿੰਗ, ਅਤੇ ਕੈਂਪਿੰਗ ਦੇ ਮੌਕਿਆਂ ਦੇ ਨਾਲ ਚਾਰਦੀਵਾਰੀ ਤੋਂ ਬਾਹਰ ਦੀ ਗਤੀਵਿਧੀਆਂ ਦੀ ਪੇਸ਼ਕਸ਼ ਕਰਦਾ ਹੈ। ਤੁਸੀਂ ਕਾਓਬੁਆਏ ਸਭਿਆਚਾਰ ਅਤੇ ਗੋਲਡ ਪੈਨਿੰਗ ਦਾ ਵੀ ਅਨੁਭਵ ਕਰ ਸਕਦੇ ਹੋ!

* ਬ੍ਰਿਟਿਸ਼ ਕੋਲੰਬੀਆ ਬਾਰੇ ਵਧੇਰੇ ਵਿਸਤਰਿਤ ਜਾਣਕਾਰੀ ਵਾਸਤੇ, Hello BC, ਦੇਖੋ।

ਬੀ.ਸੀ. ਦੇ ਖੇਤਰ ਵਿੱਚ ਸਕੂਲੀ ਡਿਸਟ੍ਰਿਕਟਾਂ ਅਤੇ ਇੰਡੀਪੈਂਡੈਂਟ ਸਕੂਲਾਂ ਦੀ ਪੜਚੋਲ ਕਰੋ।