Enrolment process – pa
ਇੱਕ ਵਾਰ ਜਦ ਤੁਸੀਂ ਬੀ.ਸੀ. ਵਿੱਚ ਕਿਸੇ ਸਕੂਲ ਵਿੱਚ ਜਾਣ ਦਾ ਫੈਸਲਾ ਕਰ ਲੈਂਦੇ ਹੋ, ਤਾਂ ਕੁਝ ਮਦਦਗਾਰੀ ਕਦਮ ਹਨ ਜੋ ਤੁਸੀਂ ਇਹ ਨਿਰਣਾ ਕਰਨ ਲਈ ਚੁੱਕ ਸਕਦੇ ਹੋ ਕਿ ਤੁਸੀਂ ਕਿਸ ਚੀਜ਼ ਅਤੇ ਕਿੱਥੇ ਪੜ੍ਹਨਾ ਪਸੰਦ ਕਰੋਂਗੇ।
- ਆਪਣੇ ਚੁਣੇ ਹੋਏ ਸਕੂਲ ਡਿਸਟ੍ਰਿਕਟ (ਪਬਲਿਕ ਸਕੂਲ) ਜਾਂ ਇੰਡੀਪੈਂਡੈਂਟ ਸਕੂਲ (ਪ੍ਰਾਈਵੇਟ ਸਕੂਲ) ਦੀ ਵੈਬਸਾਈਟ ‘ਤੇ ਜਾਓ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨਾਲ ਰਜਿਸਟਰ ਹੋਣ ਦੀਆਂ ਕੀ ਜ਼ਰੂਰਤਾਂ ਹਨ।
- ਕੈਨੇਡਾ ਵਿੱਚ ਅਧਿਐਨ ਪਰਮਿਟ ਪ੍ਰਾਪਤ ਕਰਨ ਦੀਆਂ ਲੋੜਾਂ ਦਾ ਪਤਾ ਲਗਾਓ
- ਇਹ ਯਕੀਨੀ ਬਣਾਉਣ ਲਈ ਸਕੂਲ ਡਿਸਟ੍ਰਿਕਟ ਜਾਂ ਇੰਡੀਪੈਂਡੈਂਟ ਸਕੂਲ ਤੋਂ ਪਤਾ ਕਰੋ ਕਿ ਤੁਸੀਂ ਬੀ.ਸੀ. ਵਿੱਚ ਪੜ੍ਹਨ ਲਈ ਆਉਣ ਲਈ ਲੋੜੀਂਦੇ ਸਾਰੇ ਕਦਮਾਂ ਨੂੰ ਪੂਰਾ ਕਰ ਲਿਆ ਹੈ।
ਉਚਿਤ ਯੋਜਨਾਬੰਦੀ ਦੇ ਨਾਲ, ਤੁਹਾਡੇ ਨਵੇਂ ਸਕੂਲ ਵਿੱਚ ਤੁਹਾਡਾ ਸ਼ਾਮਲ ਹੋਣਾ ਸਫਲ ਅਤੇ ਫਲ਼ਦਾਇਕ ਹੋਵੇਗਾ।