Choose B.C. – pa
ਉੱਚ-ਗੁਣਵੱਤਾ ਦੀ ਸਿੱਖਿਆ
ਬੀ.ਸੀ. ਦੀ ਸ਼ਾਨਦਾਰ ਸਿੱਖਿਆ ਪ੍ਰਣਾਲੀ ਵਿਸ਼ਵ-ਪ੍ਰਸਿੱਧ ਹੈ, ਅਤੇ ਇਸਦਾ ਗ੍ਰੈਜੂਏਸ਼ਨ ਸਰਟੀਫਿਕੇਟ, ਡੌਗਵੁੱਡ ਡਿਪਲੋਮਾ, ਸੈਕੰਡਰੀ ਤੋਂ ਬਾਅਦ ਦੇ ਅਸੀਮਿਤ ਮੌਕਿਆਂ ਦਾ ਇੱਕ ਰਾਹ ਹੈ।
ਬਹੁ-ਸੱਭਿਆਚਾਰਕ ਪ੍ਰੋਗਰਾਮ ਪੇਸ਼ਕਸ਼ਾਂ
ਬੀ.ਸੀ. ਇੱਕ ਅਜਿਹੀ ਸਿੱਖਿਆ ਪ੍ਰਣਾਲੀ ਪ੍ਰਦਾਨ ਕਰਾਉਣ ਲਈ ਵਚਨਬੱਧ ਹੈ ਜੋ ਮਜ਼ਬੂਤ ਆਲੋਚਨਾਤਮਕ-ਸੋਚਣ ਦੇ ਹੁਨਰਾਂ ਅਤੇ ਬਦਲਦੇ ਸੰਸਾਰ ਲਈ ਅਨੁਕੂਲਤਾ ਦਾ ਨਿਰਮਾਣ ਕਰਨ ‘ਤੇ ਕੇਂਦਰਿਤ ਹੈ।
ਪੋਸਟ-ਸੈਕੰਡਰੀ ਦੇ ਰਸਤੇ
ਵਿਸ਼ਵ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੁਆਰਾ ਸਵੀਕਾਰਿਆ ਜਾਂਦਾ, ਡੌਗਵੁੱਡ ਡਿਪਲੋਮਾ ਪੋਸਟ-ਸੈਕੰਡਰੀ ਦੀ ਸਫਲਤਾ ਵਾਸਤੇ ਤੁਹਾਡਾ ਰਸਤਾ ਹੈ।
ਸੁਰੱਖਿਆ
ਕੈਨੇਡਾ ਆਪਣੇ ਦੋਸਤਾਨਾ ਲੋਕਾਂ ਅਤੇ ਸੁਰੱਖਿਅਤ ਵਾਤਾਵਰਨ ਲਈ ਜਾਣਿਆ ਜਾਂਦਾ ਹੈ।
ਮਾਪੇ ਅਤੇ ਵਿਦਿਆਰਥੀ ਦੋਨੋਂ ਹੀ ਬੀ.ਸੀ. ਦੀਆਂ ਘੱਟ ਅਪਰਾਧ ਦਰਾਂ, ਰਹਿਣ-ਸਹਿਣ ਦੇ ਉੱਚੇ ਮਿਆਰ ਅਤੇ ਦੋਸਤਾਨਾ ਲੋਕਾਂ ਦੁਆਰਾ ਸੰਭਵ ਹੋਈ ਮਨ ਦੀ ਸ਼ਾਂਤੀ ਦਾ ਅਨੰਦ ਲੈ ਸਕਦੇ ਹਨ ਜੋ ਸੂਬੇ ਨੂੰ ਇੱਕ ਆਦਰਸ਼ ਸਿੱਖਿਆ ਮੰਜ਼ਿਲ ਬਣਾਉਂਦੇ ਹਨ।
ਕੈਨੇਡਾ ਦੋਵੇਂ ਅਮਰੀਕਾ ਵਿੱਚੋਂ ਸਭ ਤੋਂ ਸੁਰੱਖਿਅਤ ਦੇਸ਼ ਹੈ ਅਤੇ ਇਸਨੂੰ ਲਗਾਤਾਰ ਵਿਸ਼ਵ ਦੇ ਚੋਟੀ ਦੇ 10 ਸਭ ਤੋਂ ਸੁਰੱਖਿਅਤ ਦੇਸ਼ਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ।
ਕੁਦਰਤੀ ਸੁੰਦਰਤਾ
ਬੀ.ਸੀ. ਵਿੱਚ ਧਰਤੀ ਦੇ ਕੁਝ ਸਭ ਤੋਂ ਸੁੰਦਰ ਨਜ਼ਾਰੇ ਹਨ।
ਬੀ.ਸੀ. ਆਪਣੀ ਸ਼ਾਨਦਾਰ ਕੁਦਰਤੀ ਸੁੰਦਰਤਾ ਲਈ ਵਿਸ਼ਵ-ਪ੍ਰਸਿੱਧ ਹੈ। ਬਰਫ ਨਾਲ ਢੱਕੇ ਪਹਾੜਾਂ ਅਤੇ ਸੰਘਣੇ ਜੰਗਲਾਂ ਤੋਂ ਲੈਕੇ, ਸਫੈਦ-ਰੇਤ ਦੀਆਂ ਬੀਚਾਂ ਅਤੇ ਸਾਫ-ਸੁਥਰੇ ਪਾਣੀ ਵਾਲੀਆਂ ਝੀਲਾਂ ਅਤੇ ਨਦੀਆਂ ਤੱਕ, ਬੀ.ਸੀ. ਹਰ ਕਿਸੇ ਲਈ ਕੁਝ ਨਾ ਕੁਝ ਪੇਸ਼ ਕਰਦਾ ਹੈ। ਵਿਦਿਆਰਥੀ ਸਾਰਾ ਸਾਲ ਵੰਨ-ਸੁਵੰਨੀਆਂ ਬਾਹਰੀ ਗਤਿਵਿਧੀਆਂ ਦਾ ਮਜ਼ਾ ਲੈ ਸਕਦੇ ਹਨ, ਜਿੰਨ੍ਹਾਂ ਵਿੱਚ ਹੋਰਨਾਂ ਤੋਂ ਇਲਾਵਾ ਕੈਂਪਿੰਗ, ਕਾਇਆਕਿੰਗ, ਸਰਫਿੰਗ, ਬਾਈਕ ਚਲਾਉਣਾ, ਅਤੇ ਸਕੀਇੰਗ ਸ਼ਾਮਲ ਹਨ।