Onshore – pa
ਬੀ.ਸੀ. ਨੂੰ ਚੁਣੋ

ਕਿਸੇ ਬੀ.ਸੀ. ਸਕੂਲ ਵਿੱਚ ਦਾਖਲਾ ਲੈਣਾ

ਬੀ.ਸੀ. ਦੇ ਅਨੁਭਵ ਬਾਰੇ ਹੋਰ ਜਾਣਕਾਰੀ

ਬ੍ਰਿਟਿਸ਼ ਕੋਲੰਬੀਆ: ਵਿਸ਼ਵ-ਪੱਧਰੀ ਸਿੱਖਿਆ ਅਤੇ ਮੌਕੇ
ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੀ ਸਿੱਖਿਆ ਪ੍ਰਤੀ ਦ੍ਰਿੜ ਵਚਨਬੱਧਤਾ, ਵਿਸ਼ਵ ਦੀਆਂ ਚੋਟੀ ਦੀਆਂ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੋਣ ਦੀ ਇਸਦੀ ਰੈਂਕਿੰਗ ਵਜੋਂ ਸਪੱਸ਼ਟ ਹੈ। ਚੰਗੀ ਤਰ੍ਹਾਂ ਫ਼ੰਡ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਅਤੀ-ਆਧੁਨਿਕ ਫੈਸੀਲਿਟੀਆਂ ਅਤੇ ਪ੍ਰੋਗਰਾਮ ਮੌਜੂਦ ਹਨ। ਇੱਕ ਨਿਰੰਤਰ ਵਿਕਸਤ ਹੋ ਰਿਹਾ ਪਾਠਕ੍ਰਮ ਅਗਾਂਹਵਧੂ-ਸੋਚਣ ਵਾਲੇ ਕੋਰਸ ਵਿਕਲਪਾਂ ਦੀ ਪੇਸ਼ਕਸ਼ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਮਜ਼ਬੂਤ ਆਲੋਚਨਾਤਮਕ ਅਤੇ ਸਿਰਜਣਾਤਮਕ ਵਿਚਾਰਕਾਂ ਦੇ ਰੂਪ ਵਿੱਚ ਬਣਾਉਣ ਲਈ ਅਣਥੱਕ ਕੋਸ਼ਿਸ਼ ਕਰਦਾ ਹੈ।
ਬੀ.ਸੀ. ਦੇ ਸਿੱਖਿਅਕ ਇਹ ਯਕੀਨੀ ਬਣਾਉਣ ਲਈ ਇੱਕ ਸਖਤ ਪ੍ਰਮਾਣੀਕਰਨ ਪ੍ਰਕਿਰਿਆ ਵਿੱਚੋਂ ਗੁਜ਼ਰਦੇ ਹਨ ਕਿ ਉਹਨਾਂ ਕੋਲ K-12 ਖੇਤਰ ਵਿੱਚ ਬੱਚਿਆਂ ਨਾਲ ਕੰਮ ਕਰਨ ਲਈ ਲੋੜੀਂਦਾ ਤਜਰਬਾ, ਯੋਗਤਾਵਾਂ ਅਤੇ ਨਿੱਜੀ ਗੁਣ ਹੋਣ। ਬੀ.ਸੀ. ਇੱਕ ਸਫਲ ਭਵਿੱਖ ਲਈ ਸਿਖਲਾਈ ਦੇਣ ਅਤੇ ਇਸਦਾ ਨਿਰਮਾਣ ਕਰਨ ਲਈ ਇੱਕ ਆਦਰਸ਼ ਮੰਜ਼ਿਲ ਹੈ।

ਇੱਕ ਨਿਰੰਤਰ ਵਿਕਸਤ ਹੋ ਰਿਹਾ ਪਾਠਕ੍ਰਮ ਜੋ ਅਗਾਂਹਵਧੂ-ਸੋਚਣ ਵਾਲੇ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ

ਸੰਸਾਰ ਦੀਆਂ ਆਦਰਯੋਗ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ
ਬੀ.ਸੀ. ਦੀ ਸਿੱਖਿਆ ਪ੍ਰਣਾਲੀ ਸੰਸਾਰ ਵਿੱਚ ਸਭ ਤੋਂ ਵੱਧ ਮਾਣਯੋਗ ਵਿੱਚੋਂ ਇੱਕ ਹੈ। ਬੀ.ਸੀ. ਹਰ ਸਾਲ ਨਵੇਂ ਪ੍ਰਵਾਸੀਆਂ ਅਤੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਪਸੰਦੀਦਾ ਥਾਂ ਬਣ ਗਿਆ ਹੈ ਕਿਉਂਕਿ:
ਡੌਗਵੁੱਡ ਡਿਪਲੋਮਾ (ਬੀ.ਸੀ. ਦਾ ਗ੍ਰੈਜੂਏਸ਼ਨ ਸਰਟੀਫਿਕੇਟ), ਨੂੰ ਵਿਸ਼ਵ ਭਰ ਵਿੱਚ ਉੱਚ ਪ੍ਰਾਪਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੇ ਮਿਆਰ ਵਜੋਂ ਸਵੀਕਾਰ ਕੀਤਾ ਜਾਂਦਾ ਹੈ।
ਬੀ.ਸੀ. ਦੀ ਪ੍ਰਣਾਲੀ ਕੋਲ ਗੁਣਵੱਤਾ ਯਕੀਨੀ ਬਣਾਉਣ ਅਤੇ ਜਵਾਬਦੇਹੀ ਦੇ ਉਪਾਅ ਸਥਾਪਤ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੀ.ਸੀ. ਸਿੱਖਿਆ ਸਾਰੇ ਵਿਦਿਆਰਥੀਆਂ ਨੂੰ ਸਿੱਖਣ ਦੇ ਇੱਕ ਪ੍ਰਮੁੱਖ ਤਜਰਬੇ ਦੀ ਪੇਸ਼ਕਸ਼ ਕਰਦੀ ਹੈ।
ਬਹੁਤ ਸਾਰੇ ਹਾਈ ਸਕੂਲ ਗ੍ਰੈਜੂਏਟ, ਕੈਨੇਡਾ, ਯੂਨਾਈਟਿਡ ਸਟੇਟਜ਼ ਅਤੇ ਵਿਸ਼ਵ ਭਰ ਵਿੱਚ, ਬੀ.ਸੀ. ਦੇ ਪੋਸਟ-ਸੈਕੰਡਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਹਨ।
ਬੀ.ਸੀ. ਤੋਂ ਆਏ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਲਾਂਕਣਾਂ ਵਿੱਚ ਕੈਨੇਡਾ ਅਤੇ ਵਿਸ਼ਵ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ।
ਸਾਡੇ ਸਕੂਲਾਂ ਵਿੱਚੋਂ ਬਹੁਤ ਸਾਰੇ ਸਕੂਲਾਂ ਵਿੱਚ ਇੱਕ ਬਹੁ-ਸੱਭਿਆਚਾਰਕ ਵਿਦਿਆਰਥੀ ਸੰਸਥਾ ਹੈ, ਜੋ ਵਿਸ਼ਵ ਭਰ ਤੋਂ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ।
