Testimonials – pa
ਮੈਂ ਆਪਣੇ ਸੋਚਣ ਦੇ ਆਲੋਚਨਾਤਮਕ ਹੁਨਰਾਂ ਨੂੰ ਵਿਕਸਤ ਕਰਨ ਦੇ ਯੋਗ ਹੋ ਗਿਆ/ਗਈ ਹਾਂ।
ਸਮੂਹ ਵਿਚਾਰ ਵਟਾਂਦਰੇ ਸਾਡੇ ਲਈ ਸਿੱਖਿਆ ਪ੍ਰਾਪਤ ਕਰਨ ਦਾ ਇੱਕ ਵਧੀਆ ਢੰਗ ਹੈ।
ਬੀ.ਸੀ. ਦੇ ਅੰਤਰਰਾਸ਼ਟਰੀ ਸਕੂਲ ਅਤੇ ਅਧਿਆਪਕ ਤੁਹਾਨੂੰ ਆਪਣੇ ਖੁਦ ਦੇ ਵਿਚਾਰ ਰੱਖਣ, ਆਵਾਜ਼ ਉਠਾਉਣ, ਅਤੇ ਨਾਲ ਹੀ ਵਧੇਰੇ ਸੁਤੰਤਰ ਬਣਨ ਲਈ ਉਤਸ਼ਾਹਤ ਕਰਦੇ ਹਨ।
ਯੂਨੀਵਰਸਿਟੀਆਂ ਸਾਨੂੰ ਦੱਸਦੀਆਂ ਹਨ ਕਿ ਸਾਡੇ ਵਿਦਿਆਰਥੀਆਂ ਦਾ ਅੰਗਰੇਜ਼ੀ ਪੱਧਰ ਉਹਨਾਂ ਦੇ ਪਹਿਲੇ ਅਤੇ ਦੂਜੇ ਸਾਲ ਦੇ ਯੂਨੀਵਰਸਿਟੀ ਵਿਦਿਆਰਥੀਆਂ ਨਾਲੋਂ ਉੱਚਾ ਹੈ।
ਬੀ.ਸੀ. ਸਿੱਖਿਆ ਪ੍ਰਣਾਲੀ ਥੋੜੀ ਵੱਖਰੀ ਹੈ। ਇਹ ਅਸਲ-ਜੀਵਨ ਦੇ ਤਜਰਬਿਆਂ ਨਾਲ ਸੰਬੰਧਿਤ ਹੈ।
ਇਹਨਾਂ ਵਿਸ਼ਵ-ਵਿਆਪੀ ਸਮਿਆਂ ਵਿੱਚ, ਇੱਕ ਤੋਂ ਵਧੇਰੇ ਭਾਸ਼ਾਵਾਂ ਬੋਲਣ ਦੇ ਯੋਗ ਹੋਣਾ ਹਮੇਸ਼ਾ ਇੱਕ ਫਾਇਦਾ ਹੁੰਦਾ ਹੈ।
ਸਾਡੇ ਸਕੂਲਾਂ ਤੋਂ ਗ੍ਰੈਜੂਏਟ ਹੋ ਰਹੇ ਵਿਦਿਆਰਥੀ, ਇੱਕ ਵਾਰ ਜਦ ਆਪਣਾ ਡੌਗਵੁੱਡ ਡਿਪਲੋਮਾ ਪੂਰਾ ਕਰ ਲੈਂਦੇ ਹਨ, ਤਾਂ ਉਹਨਾਂ ਕੋਲ ਅਸੀਮਤ ਮੌਕੇ ਹੁੰਦੇ ਹਨ।
ਜਦ ਤੁਸੀਂ ਇਹਨਾਂ ਪ੍ਰੋਗਰਾਮਾਂ ਵਿੱਚ ਦਾਖਲ ਹੁੰਦੇ ਹੋ, ਤਾਂ ਤੁਸੀਂ ਇੱਕ ਨਵੇਂ ਸੰਸਾਰ ਵਿੱਚ, ਨਵੇਂ ਮੌਕਿਆਂ ਵਿੱਚ ਦਾਖਲ ਹੋ ਰਹੇ ਹੁੰਦੇ ਹੋ।
ਸਾਰੇ ਵੱਖ-ਵੱਖ ਸਭਿਆਚਾਰ ਇਕੱਠੇ ਹੋਣ ਕਾਰਨ, ਸਾਡੇ ਕੋਲ ਉਹ ਚਰਚਾ ਅਤੇ ਵਿਚਾਰ ਵਟਾਂਦਰੇ ਹਨ ਜੋ ਬੇਹੱਦ ਵਧੀਆ ਹਨ।
ਇਹ ਤੁਹਾਡੇ ਮਨ ਨੂੰ ਇਸ ਤਰੀਕੇ ਨਾਲ ਤਿਆਰ ਕਰਦੇ ਹਨ ਕਿ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀ ਕਿਸੇ ਵੀ ਸਮੱਸਿਆ ਨਾਲ ਨਜਿੱਠ ਸਕਦੇ ਹੋ।
ਬੀ.ਸੀ. ਪਾਠਕ੍ਰਮ ਰਾਹੀਂ ਬਹੁ-ਸੱਭਿਆਚਾਰਕ ਵਿਭਿੰਨਤਾ ਉਹਨਾਂ ਦੇ ਜੀਵਨ ਵਾਸਤੇ ਇੱਕ ਤੋਹਫ਼ਾ ਅਤੇ ਇੱਕ ਲਾਭ ਹੈ।
ਅਸੀਂ ਚੀਜ਼ਾਂ ਨੂੰ ਆਪਣੇ ਵਾਸਤਵਿਕ ਜੀਵਨ ਨਾਲ ਜੋੜਦੇ ਹਾਂ, ਅਤੇ ਇਹ ਸਾਨੂੰ ਸਿੱਖਣ ਲਈ ਵਧੇਰੇ ਉਤਸ਼ਾਹਤ ਕਰਦਾ ਹੈ, ਜਿਸ ਨਾਲ ਇਸ ਬਾਰੇ ਵਧੇਰੇ ਸਿੱਖਣ ਅਤੇ ਇਸਨੂੰ ਹੋਰ ਅੱਗੇ ਵਧਾਉਣ ਲਈ ਵੀ ਉਤਸ਼ਾਹ ਮਿਲਦਾ ਹੈ।
ਅਸੀਂ ਵਿਦਿਆਰਥੀਆਂ ਨੂੰ ਆਲੋਚਨਾਤਮਕ ਤੌਰ ‘ਤੇ ਸੋਚਣ, ਸਮੱਸਿਆ ਨੂੰ ਹੱਲ ਕਰਨ ਲਈ ਸਮਰੱਥ ਕਰਦੇ ਹਾਂ।
ਬੀ.ਸੀ. ਔਫਸ਼ੋਰ ਸਕੂਲ ਵਿਦਿਆਰਥੀ-ਕੇਂਦਰਿਤ ਅਧਿਆਪਨ ‘ਤੇ ਵਧੇਰੇ ਧਿਆਨ ਕੇਂਦਰਿਤ ਕਰਦੇ ਹਨ।
ਡੌਗਵੁੱਡ ਡਿਪਲੋਮਾ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਬਹੁਤ ਮਾਨਤਾ ਪ੍ਰਾਪਤ ਹੈ।
ਅਸੀਂ ਉਹਨਾਂ ਵਿੱਚ ਉਤਸ਼ਾਹ ਲੱਭਦੇ ਹਾਂ ਅਤੇ ਇਹੀ ਕਾਰਨ ਹੈ ਕਿ ਉਹ ਹਰ ਰੋਜ਼ ਸਕੂਲ ਆਉਣ ਦਾ ਅਨੰਦ ਲੈਂਦੇ ਹਨ।
ਇੰਟਰਨੈਸ਼ਨਲ ਬੈਕਾਲੋਰੀਏਟ (IB) ਪ੍ਰੋਗਰਾਮ ਇਹਨਾਂ ਦਿਨਾਂ ਵਿੱਚ ਇੱਕ ਪ੍ਰਸਿੱਧ ਪ੍ਰੋਗਰਾਮ ਹੈ, ਪਰ ਅਸੀਂ ਅਜਿਹੀਆਂ ਉਦਾਹਰਨਾਂ ਦੇਖੀਆਂ ਹਨ ਜਿੱਥੇ ਔਸਤ ਵਿਦਿਆਰਥੀ ਵਾਸਤੇ ਇਹ ਬਹੁਤ ਹੀ ਚੁਣੌਤੀਪੂਰਨ ਹੈ। ਬੀ.ਸੀ. ਦਾ ਸਿਸਟਮ ਪਹੁੰਚ ਵਿੱਚ ਬਹੁਤ ਹੱਦ ਤੱਕ IB ਵਰਗਾ ਹੈ ਪਰ ਵਿਦਿਆਰਥੀਆਂ ਦੀ ਸਫਲਤਾ ਵਿੱਚ ਉਹਨਾਂ ਰੁਕਾਵਟਾਂ ਤੋਂ ਬਿਨਾਂ ਜੋ IB ਵਿੱਚ ਹਨ।
ਸਾਡੀ ਜਾਂਚ ਦੀ ਪ੍ਰਕਿਰਿਆ ਵਿਲੱਖਣ ਹੈ। ਇਹ ਅਧਿਨਿਯਮ ਦਾ ਇੱਕ ਸੰਤੁਲਨ ਹੈ – ਕੀ ਤੁਸੀਂ ਉਹੀ ਕਰ ਰਹੇ ਹੋ ਜੋ ਤੁਹਾਨੂੰ ਕਰਨਾ ਚਾਹੀਦਾ ਹੈ – ਅਤੇ ਇਹ ਹੋਰ ਸਕੂਲਾਂ ਵਿੱਚ ਵਧੀਆ ਕੰਮ ਕਰਦਾ ਹੈ।
ਡੌਗਵੁੱਡ ਡਿਪਲੋਮਾ ਉਹਨਾਂ ਲਈ ਕਿਸੇ ਵੀ ਪੱਛਮੀ ਯੂਨੀਵਰਸਿਟੀ ਵਿੱਚ ਜਾਣ ਲਈ ਦਰਵਾਜ਼ੇ ਖੋਲ੍ਹਦਾ ਹੈ।
ਬੀ.ਸੀ. ਦੇ ਪਾਠਕ੍ਰਮ ਵਿੱਚ ਪੇਸ਼ ਕੀਤੇ ਜਾਂਦੇ ਕੋਰਸਾਂ ਦਾ ਇੱਕ ਬਹੁਤ ਵਧੀਆ ਦਾਇਰਾ ਹੈ। 21ਵੀਂ ਸਦੀ ਦੇ ਸਿਖਿਆਰਥੀ ਦੇ ਵੱਡੇ ਵਿਚਾਰਾਂ, ਪੜਤਾਲ, ਯੋਗਤਾਵਾਂ ਅਤੇ ਵਿਸ਼ੇਸ਼ਤਾਵਾਂ ‘ਤੇ ਵਧੇਰੇ ਧਿਆਨ ਕੇਂਦਰਿਤ ਕਰਨ ਲਈ ਤਜਵੀਜ਼ਸ਼ੁਦਾ ਸਮੱਗਰੀ ਅਤੇ ਪੜ੍ਹਨ ਦੀਆਂ ਸੂਚੀਆਂ ਤੋਂ ਹੋਰ ਵੀ ਦੂਰ ਦੀ ਤਬਦੀਲੀ ਇੱਕ ਅਜਿਹੀ ਚੀਜ਼ ਹੈ ਜੋ ਸੰਭਾਵੀ ਮਾਪਿਆਂ ਵਾਸਤੇ ਬਹੁਤ ਜ਼ਿਆਦਾ ਦਿਲਚਸਪੀ ਪੈਦਾ ਕਰਦੀ ਹੈ।