BC for High School branding logo
BC for High School
Skip to navigation Skip to Contents Skip to Accessibility Statement
Search Menu
Home Offshore – pa Establish a B.C. offshore school – pa Quality assurance – pa

ਗੁਣਵੱਤਾ ਯਕੀਨੀ ਬਣਾਉਣਾ

Hero Image
  • ਬੀ.ਸੀ. ਔਫਸ਼ੋਰ ਸਕੂਲ ਦੇ ਮਾਲਕ/ਔਪਰੇਟਰਾਂ ਕੋਲ ਬੀ.ਸੀ. ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਅਤੇ ਸਥਾਨਕ ਸਰਕਾਰ ਦੀਆਂ ਅਥੌਰਿਟੀਆਂ, ਦੋਨਾਂ ਕੋਲੋਂ ਸਰਕਾਰੀ ਮਨਜ਼ੂਰੀ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਬੀ.ਸੀ. ਔਫਸ਼ੋਰ ਸਕੂਲ ਦੀ ਸਥਾਪਨਾ ਕੀਤੀ ਜਾ ਸਕੇ ਅਤੇ ਇਸ ਨੂੰ ਚਲਾਇਆ ਜਾ ਸਕੇ।
  • ਬੀ.ਸੀ. ਦੇ ਔਫਸ਼ੋਰ ਸਕੂਲ ਦੇ ਮਾਲਕ/ਔਪਰੇਟਰ ਮੰਤਰਾਲੇ ਦੇ ਨਾਲ ਇੱਕ ਸਲਾਨਾ ਪ੍ਰਮਾਣਿਕਤਾ ਇਕਰਾਰਨਾਮੇ (annual certification agreement) ‘ਤੇ ਦਸਤਖਤ ਕਰਦੇ ਹਨ। ਜਿਹੜੇ ਸਕੂਲ ਪ੍ਰਮਾਣਿਕਤਾ ਦੀਆਂ ਲੋੜਾਂ ਦੀ ਪੂਰਤੀ ਨਹੀਂ ਕਰਦੇ, ਉਹ ਆਪਣਾ ਸਟੈਟਸ ਗੁਆ ਸਕਦੇ ਹਨ।
  • ਹਰੇਕ ਬੀ.ਸੀ. ਔਫਸ਼ੋਰ ਸਕੂਲ ਇੱਕ ਸਲਾਨਾ ਰਿਪੋਰਟ ਪੇਸ਼ ਕਰਦਾ ਹੈ।
  • ਹਰੇਕ ਬੀ.ਸੀ. ਔਫਸ਼ੋਰ ਸਕੂਲ ਯੋਗਤਾ ਪ੍ਰਾਪਤ ਬੀ.ਸੀ. ਔਫਸ਼ੋਰ ਸਕੂਲ ਇੰਸਪੈਕਟਰਾਂ ਦੀ ਇੱਕ ਟੀਮ ਦੁਆਰਾ ਇੱਕ ਸਖਤ ਸਲਾਨਾ ਜਾਂਚ ਵਿੱਚੋਂ ਗੁਜ਼ਰਦਾ ਹੈ। ਜਾਂਚ ਰਿਪੋਰਟਾਂ ਮੰਤਰਾਲੇ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਹਨ।
  • ਕੁਝ ਛੋਟਾਂ ਨੂੰ ਛੱਡ ਕੇ, ਕੇਵਲ ਬੀ.ਸੀ. ਪ੍ਰਮਾਣਿਤ ਸਿੱਖਿਅਕ ਹੀ ਬੀ.ਸੀ. ਔਫਸ਼ੋਰ ਸਕੂਲਾਂ ਵਿੱਚ ਪੜ੍ਹਾ ਸਕਦੇ ਹਨ।
  • ਬੀ.ਸੀ. ਦੇ ਹਰੇਕ ਔਫਸ਼ੋਰ ਸਕੂਲ ਵਿੱਚ ਇੱਕ ਔਫਸ਼ੋਰ ਸਕੂਲ ਪ੍ਰਤੀਨਿਧ ਹੁੰਦਾ ਹੈ ਜੋ ਸਕੂਲ ਅਤੇ ਮੰਤਰਾਲੇ ਵਿਚਕਾਰ ਤਾਲਮੇਲ ਕਾਇਮ ਕਰਦਾ ਹੈ। ਇਹ ਤਾਲਮੇਲ ਔਪਰੇਟਰ ਨੂੰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਹਰੇਕ ਸਕੂਲ ਮੰਤਰਾਲੇ ਦੇ ਸਾਰੇ ਮਿਆਰਾਂ ਅਤੇ ਉਮੀਦਾਂ ਦੀ ਪੂਰਤੀ ਕਰਦਾ ਹੈ।