BC for High School branding logo
BC for High School
Skip to navigation Skip to Contents Skip to Accessibility Statement
Search Menu
Home Offshore – pa

ਆਪਣੇ ਦੇਸ਼ ਵਿੱਚ ਬੀ.ਸੀ. ਦਾ ਪਾਠਕ੍ਰਮ ਪੜ੍ਹੋ

ਵਿਦਿਆਰਥੀ ਅਤੇ ਮਾਪੇ

Hero Image

ਇੱਕ ਵਿਸ਼ਵ-ਵਿਆਪੀ ਤੌਰ ‘ਤੇ ਆਦਰਯੋਗ ਸਿੱਖਿਆ ਪ੍ਰਣਾਲੀ

ਬੀ.ਸੀ. ਦੇ ਪਾਠਕ੍ਰਮ ਬਾਰੇ ਜਾਣੋ

Hero Image

ਬੀ.ਸੀ. ਔਫਸ਼ੋਰ ਸਕੂਲ ਸਥਾਪਤ ਕਰੋ

ਹੋਰ ਜਾਣੋ

Hero Image

ਬੀ.ਸੀ. ਦਾ ਔਫਸ਼ੋਰ ਸਕੂਲ ਪ੍ਰੋਗਰਾਮ ਕੀ ਹੈ?

ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦਾ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲਾ, ਬ੍ਰਿਟਿਸ਼ ਕੋਲੰਬੀਆ ਔਫਸ਼ੋਰ ਸਕੂਲ ਪ੍ਰੋਗਰਾਮ ਰਾਹੀਂ ਵਿਸ਼ਵ ਭਰ ਦੇ ਵਿਦਿਆਰਥੀਆਂ ਨੂੰ ਇੱਕ ਵਿਸ਼ਵ-ਵਿਆਪੀ ਮਾਨਤਾ ਪ੍ਰਾਪਤ, ਨਵੀਨਤਾਕਾਰੀ ਪਾਠਕ੍ਰਮ ਦੀ ਪੇਸ਼ਕਸ਼ ਕਰਦਾ ਹੈ। ਵਿਸ਼ਵ ਭਰ ਦੇ ਬਹੁਤ ਸਾਰੇ ਬੀ.ਸੀ. ਔਫਸ਼ੋਰ ਸਕੂਲਾਂ ਵਿੱਚੋਂ ਇੱਕ ਤੋਂ ਗ੍ਰੈਜੂਏਸ਼ਨ ਕਰਦੇ ਹੋਏ, ਕੋਈ ਵੀ ਵਿਦਿਆਰਥੀ ਆਪਣਾ ਦੇਸ਼ ਛੱਡੇ ਬਗੈਰ, ਬੀ.ਸੀ. ਗ੍ਰੈਜੂਏਸ਼ਨ ਸਰਟੀਫਿਕੇਟ – ਡੌਗਵੁੱਡ ਡਿਪਲੋਮਾ ਪ੍ਰਾਪਤ ਕਰ ਸਕਦਾ ਹੈ। ਬਹੁਤ ਸਾਰੇ ਵਿਦਿਆਰਥੀ ਅਤੇ ਪਰਿਵਾਰ ਇੱਕ ਬੀ.ਸੀ. ਔਫਸ਼ੋਰ ਸਕੂਲ ਦੀ ਚੋਣ ਕਰਦੇ ਹਨ ਕਿਉਂਕਿ ਉਹ ਸੈਕੰਡਰੀ ਸਕੂਲ ਦੇ ਬਾਅਦ ਬੀ.ਸੀ. ਜਾਂ ਕੈਨੇਡਾ ਵਿੱਚ ਪੜ੍ਹਨਾ ਚਾਹੁੰਦੇ ਹਨ, ਅਤੇ ਸੰਭਵ ਤੌਰ ‘ਤੇ ਭਵਿੱਖ ਵਿੱਚ ਕੈਨੇਡਾ ਵਿੱਚ ਕੰਮ ਕਰਨ ਅਤੇ ਰਹਿਣ ਲਈ ਵੀ।   

ਬੀ.ਸੀ. ਤੋਂ ਆਏ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਲਾਂਕਣਾਂ ਵਿੱਚ ਕੈਨੇਡਾ ਅਤੇ ਵਿਸ਼ਵ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ।  

ਬੀ.ਸੀ. ਦੇ ਔਫਸ਼ੋਰ ਸਕੂਲ ਪ੍ਰੋਗਰਾਮ ਕੋਲ ਗੁਣਵੱਤਾ ਸੁਨਿਸ਼ਚਿਤ ਕਰਨ ਅਤੇ ਜਵਾਬਦੇਹੀ ਦੇ ਉਪਾਅ ਸਥਾਪਤ ਹਨ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੇ ਸਕੂਲ ਲਗਾਤਾਰ ਸਾਰੇ ਵਿਦਿਆਰਥੀਆਂ ਨੂੰ ਸਿੱਖਣ ਦੇ ਗੁਣਵਤਾ ਭਰਪੂਰ ਤਜਰਬੇ ਦੀ ਪੇਸ਼ਕਸ਼ ਕਰਦੇ ਹਨ।

Hero Image

ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀਆਂ ਵਿੱਚ ਵਿਸ਼ਵ-ਪੱਧਰੀ ਮੋਹਰੀ

Hero Image

ਸੰਸਾਰ ਦੀਆਂ ਆਦਰਯੋਗ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ 

ਡੌਗਵੁੱਡ ਡਿਪਲੋਮਾ (ਬੀ.ਸੀ. ਦਾ ਗ੍ਰੈਜੂਏਸ਼ਨ ਸਰਟੀਫਿਕੇਟ), ਨੂੰ ਵਿਸ਼ਵ ਭਰ ਵਿੱਚ ਉੱਚ ਪ੍ਰਾਪਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮੁਹਾਰਤ ਦੇ ਮਿਆਰ ਵਜੋਂ ਸਵੀਕਾਰ ਕੀਤਾ ਜਾਂਦਾ ਹੈ।

ਬੀ.ਸੀ. ਦੀ ਪ੍ਰਣਾਲੀ ਕੋਲ ਗੁਣਵੱਤਾ ਯਕੀਨੀ ਬਣਾਉਣ ਅਤੇ ਜਵਾਬਦੇਹੀ ਦੇ ਉਪਾਅ ਸਥਾਪਤ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਬੀ.ਸੀ. ਸਿੱਖਿਆ ਸਾਰੇ ਵਿਦਿਆਰਥੀਆਂ ਨੂੰ ਸਿੱਖਣ ਦੇ ਇੱਕ ਪ੍ਰਮੁੱਖ ਤਜਰਬੇ ਦੀ ਪੇਸ਼ਕਸ਼ ਕਰਦੀ ਹੈ।

ਬਹੁਤ ਸਾਰੇ ਹਾਈ ਸਕੂਲ ਗ੍ਰੈਜੂਏਟ, ਕੈਨੇਡਾ, ਯੂਨਾਈਟਿਡ ਸਟੇਟਜ਼ ਅਤੇ ਵਿਸ਼ਵ ਭਰ ਵਿੱਚ, ਬੀ.ਸੀ. ਦੇ ਪੋਸਟ-ਸੈਕੰਡਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਹਨ।

ਬੀ.ਸੀ. ਤੋਂ ਆਏ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਲਾਂਕਣਾਂ ਵਿੱਚ ਕੈਨੇਡਾ ਅਤੇ ਵਿਸ਼ਵ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ।

ਸਾਡੇ ਸਕੂਲਾਂ ਵਿੱਚੋਂ ਬਹੁਤ ਸਾਰੇ ਸਕੂਲਾਂ ਵਿੱਚ ਇੱਕ ਬਹੁ-ਸੱਭਿਆਚਾਰਕ ਵਿਦਿਆਰਥੀ ਸੰਸਥਾ ਹੈ, ਜੋ ਵਿਸ਼ਵ ਭਰ ਤੋਂ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ।

ਔਫਸ਼ੋਰ ਸਕੂਲਾਂ ਵਿਖੇ ਕੰਮ ਕਰਨ ਵਾਲੇ ਬੀ.ਸੀ. ਦੇ ਸਿੱਖਿਅਕਾਂ ਦੀ ਮੁਹਾਰਤ ਅਤੇ ਤਜਰਬਾ – ਉਹਨਾਂ ਦੇ ਯੋਗਦਾਨ ਅਧਿਆਪਨ ਨੂੰ ਵਧੇਰੇ ਸਮਰੱਥ ਬਣਾਉਂਦੇ ਹਨ ਅਤੇ ਸਕੂਲਾਂ ਨੂੰ ਇੱਕ ਅੰਤਰਰਾਸ਼ਟਰੀ ਪਾਠਕ੍ਰਮ ਵਿਕਸਤ ਕਰਨ ਵਿੱਚ ਮਦਦ ਕਰਦੇ ਹਨ।

ਬੀ.ਸੀ. ਦੀ ਵਧ ਰਹੀ ਆਰਥਿਕਤਾ ਜੋ ਗ੍ਰੈਜੂਏਟਾਂ ਨੂੰ ਬੀ.ਸੀ. ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।

Hero Image

ਬੀ.ਸੀ. ਦੇ ਔਫਸ਼ੋਰ ਸਕੂਲ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ  ਸਾਡੇ ਨਾਲ ਸੰਪਰਕ ਕਰੋ।

Contact

  • This field is for validation purposes and should be left unchanged.