BC for High School branding logo
BC for High School
Skip to navigation Skip to Contents Skip to Accessibility Statement
Search Menu
Home Offshore – pa Students and parents – pa Unique advantages – pa

ਵਿਲੱਖਣ ਫਾਇਦੇ

Hero Image

ਇੱਕ ਮਜ਼ਬੂਤ ਸਿੱਖਿਆ ਪ੍ਰਣਾਲੀ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਇਹ ਲਗਾਤਾਰ ਸੁਧਾਰ ਕਰਨ ਦੀ ਕੋਸ਼ਿਸ਼ ਕਰਦੀ ਹੈ।

ਬੀ.ਸੀ. ਵਿੱਚ ਅਤੇ ਵਿਦੇਸ਼ੀ ਔਫਸ਼ੋਰ ਸਕੂਲਾਂ ਦੇ ਸਾਡੇ ਨੈੱਟਵਰਕ ਰਾਹੀਂ – ਵਿਸ਼ਵ ਵਿੱਚ ਮੋਹਰੀ ਸਿੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਵਜੋਂ ਜਾਰੀ ਰਹਿਣ ਲਈ ਬੀ.ਸੀ. ਸਖਤ ਮੇਹਨਤ ਕਰਦਾ ਹੈ।

ਬੀ.ਸੀ. ਹਰ ਸਾਲ ਨਵੇਂ ਪ੍ਰਵਾਸੀਆਂ ਅਤੇ ਹਜ਼ਾਰਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਇੱਕ ਪਸੰਦੀਦਾ ਟਿਕਾਣਾ ਬਣ ਗਿਆ ਹੈ ਕਿਉਂਕਿ:

  • ਬੀ.ਸੀ. ਦਾ ਗ੍ਰੈਜੂਏਸ਼ਨ ਸਰਟੀਫਿਕੇਟ (ਡੌਗਵੁੱਡ ਡਿਪਲੋਮਾ), ਵਿਸ਼ਵ ਭਰ ਵਿੱਚ ਉੱਚ ਪ੍ਰਾਪਤੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨਤਾ ਦੇ ਮਿਆਰ ਵਜੋਂ ਸਵੀਕਾਰ ਕੀਤਾ ਜਾਂਦਾ ਹੈ।
  • ਸਾਰੇ ਵਿਦਿਆਰਥੀਆਂ ਵਾਸਤੇ ਸਿੱਖਣ ਦੇ ਸਭ ਤੋਂ ਵਧੀਆ ਸੰਭਵ ਤਜਰਬੇ ਨੂੰ ਯਕੀਨੀ ਬਣਾਉਣ ਲਈ ਬੀ.ਸੀ. ਦੀ ਸਿੱਖਿਆ ਪ੍ਰਣਾਲੀ ਕੋਲ ਗੁਣਵੱਤਾ ਯਕੀਨੀ ਬਣਾਉਣ ਅਤੇ ਜਵਾਬਦੇਹੀ ਦੇ ਉਪਾਅ ਸਥਾਪਤ ਹਨ।
  • ਬਹੁਤ ਸਾਰੇ ਹਾਈ ਸਕੂਲ ਗ੍ਰੈਜੂਏਟ, ਸਾਰੇ ਕੈਨੇਡਾ, ਅਮਰੀਕਾ ਅਤੇ ਵਿਸ਼ਵ ਭਰ ਤੋਂ, ਬੀ.ਸੀ. ਵਿੱਚ ਪੋਸਟ-ਸੈਕੰਡਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਂਦੇ ਹਨ।
  • ਬੀ.ਸੀ. ਦੇ ਵਿਦਿਆਰਥੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਲਾਂਕਣਾਂ ਵਿੱਚ ਕੈਨੇਡਾ ਅਤੇ ਵਿਸ਼ਵ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹਨ।
  • ਸਾਡੇ ਸਕੂਲਾਂ ਵਿੱਚੋਂ ਬਹੁਤ ਸਾਰੇ ਸਕੂਲਾਂ ਵਿੱਚ ਇੱਕ ਅਜਿਹੀ ਬਹੁਭਾਂਤੀ ਵਿਦਿਆਰਥੀ ਸੰਸਥਾ ਹੈ, ਜੋ ਵਿਸ਼ਵ ਭਰ ਤੋਂ ਵਿਭਿੰਨ ਭਾਸ਼ਾਵਾਂ ਅਤੇ ਸੱਭਿਆਚਾਰਾਂ ਦੀ ਪ੍ਰਤੀਨਿਧਤਾ ਕਰਦੀ ਹੈ।

ਬੀ.ਸੀ. ਦੇ ਪਾਠਕ੍ਰਮ ਤੋਂ ਇਲਾਵਾ, ਵਿਦਿਆਰਥੀਆਂ ਅਤੇ ਸੰਸਥਾਵਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਵੀ ਲਾਭ ਹੁੰਦਾ ਹੈ:

  • ਔਫਸ਼ੋਰ ਸਕੂਲਾਂ ਵਿਖੇ ਕੰਮ ਕਰਨ ਵਾਲੇ ਬੀ.ਸੀ. ਦੇ ਸਿੱਖਿਅਕਾਂ ਦੀ ਮੁਹਾਰਤ ਅਤੇ ਤਜਰਬਾ – ਉਹਨਾਂ ਦੇ ਯੋਗਦਾਨ ਅਧਿਆਪਨ ਨੂੰ ਵਧੇਰੇ ਸਮਰੱਥ ਬਣਾਉਂਦੇ ਹਨ ਅਤੇ ਸਕੂਲਾਂ ਨੂੰ ਇੱਕ ਅੰਤਰਰਾਸ਼ਟਰੀ ਪਾਠਕ੍ਰਮ ਵਿਕਸਤ ਕਰਨ ਵਿੱਚ ਮਦਦ ਕਰਦੇ ਹਨ।
  • ਬੀ.ਸੀ. ਦੀ ਵਧ ਰਹੀ ਆਰਥਿਕਤਾ ਜੋ ਗ੍ਰੈਜੂਏਟਾਂ ਨੂੰ ਬੀ.ਸੀ. ਵਿੱਚ ਰਹਿਣ ਅਤੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ।