Application process – pa
ਬੀ.ਸੀ. ਦਾ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲਾ ਉਹਨਾਂ ਸਫਲ ਸੰਸਥਾਵਾਂ ਨਾਲ ਭਾਈਵਾਲੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਜੋ ਅੰਤਰਰਾਸ਼ਟਰੀ ਸਥਾਪਨਾਵਾਂ ਵਿੱਚ ਵਿਦਿਅਕ ਸ਼੍ਰੇਸ਼ਠਤਾ ਲਈ ਜਾਣੀਆਂ ਜਾਂਦੀਆਂ ਹਨ। ਬੀ.ਸੀ. ਵਿਸ਼ਵ ਭਰ ਵਿੱਚ ਮੌਕਿਆਂ ਦੀ ਪੜਚੋਲ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਖਾਸ ਕਰਕੇ ਦੱਖਣ ਅਤੇ ਦੱਖਣ-ਪੂਰਬੀ ਏਸ਼ੀਆ, ਲੈਟਿਨ ਅਮਰੀਕਾ ਅਤੇ ਮੱਧ ਪੂਰਬ (ਮਿਡਲ ਈਸਟ) ਦੇ ਖੇਤਰਾਂ ਵਿੱਚ।
ਮੰਤਰਾਲੇ ਕੋਲ ਇਹ ਯਕੀਨੀ ਬਣਾਉਣ ਲਈ ਇੱਕ ਸਖਤ ਐਪਲੀਕੇਸ਼ਨ ਪ੍ਰਕਿਰਿਆ ਹੈ ਕਿ ਬੀ.ਸੀ. ਸਿੱਖਿਆ ਪ੍ਰੋਗਰਾਮ ਦੀ ਪੇਸ਼ਕਸ਼ ਕਰਨ ਵਾਲੇ ਨਵੇਂ ਸਕੂਲ ਸਫਲਤਾ ਵਾਸਤੇ ਚੰਗੀ ਤਰ੍ਹਾਂ ਢੁਕਵੇਂ ਹੋਣ।
- ‘ਐਕਸਪ੍ਰਸ਼ਨ ਔਫ ਇੰਟ੍ਰਸਟ’ (ਦਿਲਚਸਪੀ ਦੇ ਪ੍ਰਗਟਾਵੇ) ਫਾਰਮ ਦੀ ਬੇਨਤੀ ਕਰਨ ਲਈ ਮੰਤਰਾਲੇ ਦੇ ਸਟਾਫ ਨਾਲ ਇੱਥੇ ਸੰਪਰਕ ਕਰੋ international.education@gov.bc.ca
- ‘ਐਕਸਪ੍ਰਸ਼ਨ ਔਫ ਇੰਟ੍ਰਸਟ’ ਪੂਰਾ ਹੋ ਜਾਣ ‘ਤੇ, ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲਾ ਤੁਹਾਡੇ ਸਬਮਿਸ਼ਨ ਦੀ ਸਮੀਖਿਆ ਕਰੇਗਾ
- ਜੇਕਰ ਤੁਹਾਡਾ ‘ਐਕਸਪ੍ਰਸ਼ਨ ਔਫ ਇੰਟ੍ਰਸਟ’ ਸਵੀਕਾਰ ਕਰ ਲਿਆ ਜਾਂਦਾ ਹੈ, ਤਾਂ ਤੁਹਾਨੂੰ ਕਦਮ 2: ਇੰਟਰਵਿਊ ਲਈ ਬੁਲਾਇਆ ਜਾਵੇਗਾ
- ਕੋਈ ਫੀਸ ਨਹੀਂ
- ਪ੍ਰਕਿਰਿਆ ਦੇ ਸਮੇਂ ਨੂੰ 6 ਹਫਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ
- ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਦੇ ਪ੍ਰਤੀਨਿਧ ਤੁਹਾਡੇ ਉਤਸ਼ਾਹ, ਕਿਸੇ ਔਫ਼ਸ਼ੋਰ ਸਕੂਲ ਨੂੰ ਚਲਾਉਣ ਦੀ ਤੁਹਾਡੀ ਸਮਰੱਥਾ, ਅਤੇ ਸਕੂਲ ਵਾਸਤੇ ਤੁਹਾਡੇ ਟੀਚਿਆਂ ਅਤੇ ਯੋਜਨਾਵਾਂ ਦਾ ਮੁਲਾਂਕਣ ਕਰਨ ਲਈ ਤੁਹਾਡੇ ਨਾਲ ਵਿਅਕਤਿਗਤ ਤੌਰ ‘ਤੇ ਇੰਟਰਵਿਊ ਕਰਨਗੇ
- ਤੁਸੀਂ ਇਸ ਇੰਟਰਵਿਊ ਦੀ ਵਰਤੋਂ ਸਵਾਲ ਪੁੱਛਣ ਅਤੇ ਬੀ.ਸੀ. ਔਫਸ਼ੋਰ ਸਕੂਲ ਪ੍ਰੋਗਰਾਮ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਲਈ ਕਰ ਸਕਦੇ ਹੋ
- ਸੂਚਨਾ ਦੇ ਆਪਸੀ ਵਟਾਂਦਰੇ ਦੇ ਆਧਾਰ ‘ਤੇ, ਮੰਤਰਾਲਾ ਤੁਹਾਡੇ ਜਵਾਬਾਂ ਦਾ ਮੁਲਾਂਕਣ ਕਰੇਗਾ
- ਜੇ ਮੰਤਰਾਲਾ ਇਹ ਨਿਰਣਾ ਕਰਦਾ ਹੈ ਕਿ ਤੁਹਾਡੇ ਵਿੱਚ ਇੱਕ ਬੀ.ਸੀ. ਔਫਸ਼ੋਰ ਸਕੂਲ ਨੂੰ ਸਫਲਤਾਪੂਰਵਕ ਖੋਲ੍ਹਣ ਅਤੇ ਚਲਾਉਣ ਦੀ ਸਮਰੱਥਾ ਹੈ, ਤਾਂ ਤੁਹਾਨੂੰ ਕਦਮ 3: ਐਪਲੀਕੇਸ਼ਨ ‘ਤੇ ਅੱਗੇ ਵਧਣ ਲਈ ਸੱਦਾ ਦਿੱਤਾ ਜਾ ਸਕਦਾ ਹੈ
- ਐਪਲੀਕੈਂਟ ਲਈ ਸਾਰੇ ਸਬੰਧਿਤ ਸਫ਼ਰ ਅਤੇ ਰਿਹਾਇਸ਼ ਦੇ ਖਰਚੇ
- ਇਸ ਪ੍ਰਕਿਰਿਆ ਨੂੰ 2 ਹਫਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ
- ਇੱਕ ਬੀ.ਸੀ. ਔਫਸ਼ੋਰ ਸਕੂਲ ਐਪਲੀਕੇਸ਼ਨ ਫਾਰਮ ਸਬਮਿੱਟ ਕਰੋ
- ਸਹਾਇਕ ਦਸਤਾਵੇਜ਼ ਸਬਮਿੱਟ ਕਰੋ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਔਫਸ਼ੋਰ ਸਕੂਲ ਵਾਸਤੇ ਕਾਰੋਬਾਰੀ ਯੋਜਨਾ
- ਬੱਜਟ ਦੇ ਅਨੁਮਾਨ ਵਾਲੀਆਂ ਵਿੱਤੀ ਸਟੇਟਮੈਂਟਾਂ ਅਤੇ ਬਜਟ ਪੂਰਵ-ਅਨੁਮਾਨ
- ਸਥਾਨਕ ਸਰਕਾਰ ਦੀਆਂ ਮਨਜ਼ੂਰੀਆਂ
- ਮੰਤਰਾਲਾ ਤੁਹਾਡੇ ਅਰਜ਼ੀ ਪੈਕੇਜ ਦੀ ਸਮੀਖਿਆ ਕਰੇਗਾ
- ਜੇ ਤੁਹਾਡੀ ਅਰਜ਼ੀ ਸਾਰੀਆਂ ਲੋੜੀਂਦੀਆਂ ਕਸੌਟੀਆਂ ਨੂੰ ਪੂਰਾ ਕਰਦੀ ਹੈ, ਤਾਂ ਤੁਹਾਨੂੰ ਕਦਮ 4: ਅਰਜ਼ੀ ਜਾਂਚ ‘ਤੇ ਅੱਗੇ ਵਧਣ ਲਈ ਸੱਦਾ ਦਿੱਤਾ ਜਾ ਸਕਦਾ ਹੈ
- ਐਪਲੀਕੇਸ਼ਨ ਫੀਸ
- ਪ੍ਰਕਿਰਿਆ ਦੇ ਸਮੇਂ ਨੂੰ 6 ਹਫਤਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ
- ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਵੱਲੋਂ ਨਿਯੁਕਤ ਕੀਤੀ ਇੱਕ ਜਾਂਚ ਟੀਮ ਤੁਹਾਡੇ ਸਕੂਲ ਦੀ ਸਾਈਟ ‘ਤੇ ਇੱਕ ਜਾਂਚ ਕਰਦੀ ਹੈ
- ਜੇ ਤੁਸੀਂ ਅਰਜ਼ੀ ਦੀ ਜਾਂਚ ਨੂੰ ਪਾਸ ਕਰਦੇ ਹੋ, ਤਾਂ ਤੁਹਾਨੂੰ ਪੜਾਅ 5: ਪੂਰਵ-ਪ੍ਰਮਾਣਿਕਤਾ ‘ਤੇ ਅੱਗੇ ਵਧਣ ਲਈ ਸੱਦਾ ਦਿੱਤਾ ਜਾ ਸਕਦਾ ਹੈ
- ਜਾਂਚ ਟੀਮ ਲਈ ਸਾਰੇ ਸਬੰਧਿਤ ਸਫ਼ਰ ਅਤੇ ਰਿਹਾਇਸ਼ ਦੇ ਖਰਚੇ
- ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਦੇ ਨਾਲ ਇੱਕ-ਸਾਲ ਦੇ ਪ੍ਰੀ-ਸਰਟੀਫਿਕੇਸ਼ਨ (ਪੂਰਵ-ਪ੍ਰਮਾਣਿਤ) ਇਕਰਾਰਨਾਮੇ ‘ਤੇ ਦਸਤਖਤ ਕਰੋ
- ਆਪਰੇਸ਼ਨ ਦੇ ਪਹਿਲੇ ਸਾਲ ਦੌਰਾਨ, ਪ੍ਰੀ-ਸਰਟੀਫਿਕੇਸ਼ਨ (ਪੂਰਵ-ਪ੍ਰਮਾਣਿਤ) ਸਕੂਲ ਬੀ.ਸੀ. ਪਾਠਕ੍ਰਮ ਦੀ ਪੇਸ਼ਕਸ਼ ਕਰਨੀ ਸ਼ੁਰੂ ਕਰ ਸਕਦੇ ਹਨ
- ਇੱਕ ਮੰਤਰਾਲੇ ਵੱਲੋਂ ਨਿਯੁਕਤ ਕੀਤੀ ਜਾਂਚ ਟੀਮ ਤੁਹਾਡੇ ਸਕੂਲ ਦੀ ਸਾਈਟ ‘ਤੇ ਸਰਟੀਫਿਕੇਸ਼ਨ ਦੀ ਜਾਂਚ ਕਰਦੀ ਹੈ
- ਮੰਤਰਾਲਾ ਇਹ ਫੈਸਲਾ ਕਰਦਾ ਹੈ ਕਿ ਕੀ ਜਾਂਚ ਟੀਮ ਦੀਆਂ ਸਿਫਾਰਸ਼ਾਂ ਦੇ ਆਧਾਰ ‘ਤੇ ਸਕੂਲ ਨੂੰ ਪ੍ਰਮਾਣਿਤ ਕਰਨਾ ਹੈ ਜਾਂ ਨਹੀਂ ਅਤੇ ਕੀ ਸਕੂਲ ਪ੍ਰੀ-ਸਰਟੀਫਿਕੇਸ਼ਨ ਇਕਰਾਰਨਾਮੇ ਵਿੱਚ ਨਿਰਧਾਰਤ ਲੋੜਾਂ ਨੂੰ ਪੂਰਾ ਕਰਦਾ ਹੈ
- ਜੇ ਇਹਨਾਂ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ, ਤਾਂ ਤੁਹਾਨੂੰ ਕਦਮ 6: ਪ੍ਰਮਾਣਿਕਤਾ ‘ਤੇ ਅੱਗੇ ਵਧਣ ਲਈ ਸੱਦਾ ਦਿੱਤਾ ਜਾਵੇਗਾ
- ਪਾਠਕ੍ਰਮ ਦੀ ਵਰਤੋਂ ਦੀ ਫੀਸ, ਪ੍ਰੋਗਰਾਮ ਪ੍ਰਸ਼ਾਸਨ ਅਤੇ ਵਿਦਿਆਰਥੀ ਰੈਜਿਸਟ੍ਰੇਸ਼ਨ ਫੀਸ ਦਾ ਭੁਗਤਾਨ ਕਰੋ
- ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਦੇ ਨਾਲ ਇੱਕ-ਸਾਲ ਦੇ ਸਰਟੀਫਿਕੇਸ਼ਨ ਇਕਰਾਰਨਾਮੇ ‘ਤੇ ਦਸਤਖਤ ਕਰੋ। ਸਰਟੀਫਿਕੇਸ਼ਨ ਨੂੰ ਬਣਾਈ ਰੱਖਣ ਲਈ, ਤੁਹਾਡੇ ਵਾਸਤੇ ਸਰਟੀਫਿਕੇਸ਼ਨ ਇਕਰਾਰਨਾਮੇ ਵਿਚਲੀਆਂ ਲੋੜਾਂ ਦੀ ਪੂਰਤੀ ਕਰਨਾ ਲਾਜ਼ਮੀ ਹੈ, ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਬੀ.ਸੀ. ਦੇ ਸਿੱਖਿਆ ਅਤੇ ਬਾਲ ਸੰਭਾਲ ਮੰਤਰਾਲੇ ਦੇ ਨਾਲ ਵਧੀਆ ਸਥਿਤੀ ਵਿੱਚ ਬਣੇ ਰਹਿਣਾ
- ਸਾਈਟ ‘ਤੇ ਇੱਕ ਸਲਾਨਾ ਜਾਂਚ ਪਾਸ ਕਰਨਾ
- ਸਾਰੀਆਂ ਸਲਾਨਾ ਫੀਸਾਂ ਅਤੇ ਖ਼ਰਚਿਆਂ ਦਾ ਭੁਗਤਾਨ ਕਰਨਾ