B.C. Graduation Program – pa
ਬੀ.ਸੀ. ਗ੍ਰੈਜੂਏਸ਼ਨ ਪ੍ਰੋਗਰਾਮ (Gr. 10-12) ਵਿਦਿਆਰਥੀਆਂ ਨੂੰ ਭਵਿੱਖ ਵਾਸਤੇ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਇਹਨਾਂ ਦੀ ਖੋਜ ਕਰਨ ਦਾ ਮੌਕਾ ਦਿੰਦਾ ਹੈ। ਵਿਦਿਆਰਥੀ ਇਹਨਾਂ ਸਾਲਾਂ ਦੀ ਵਰਤੋਂ ਸਿੱਖਣ, ਖੋਜਣ, ਵਿਕਾਸ ਕਰਨ, ਨਵੀਆਂ ਚੀਜ਼ਾਂ ਦੀ ਪੜਚੋਲ ਕਰਨ ਅਤੇ ਉਹਨਾਂ ਰਸਤਿਆਂ ਦੀ ਚੋਣ ਕਰਨ ਲਈ ਕਰ ਸਕਦੇ ਹਨ ਜੋ ਉਹਨਾਂ ਦੀਆਂ ਦਿਲਚਸਪੀਆਂ ਅਤੇ ਸੁਪਨਿਆਂ ਦੀ ਸਭ ਤੋਂ ਵਧੀਆ ਝਲਕ ਦਿੰਦੇ ਹਨ।
ਬੀ.ਸੀ. ਦਾ ਪਾਠਕ੍ਰਮ ਗਰੇਡ 11 ਅਤੇ 12 ਦੇ ਪੱਧਰਾਂ ‘ਤੇ 200 ਤੋਂ ਵੱਧ ਕੋਰਸਾਂ ਦੀ ਪੇਸ਼ਕਸ਼ ਕਰਦਾ ਹੈ। ਇਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਉਹਨਾਂ ਹੁਨਰਾਂ ਅਤੇ ਗਿਆਨ ਨਾਲ ਗ੍ਰੈਜੂਏਟ ਹੋਣ ਜਿੰਨ੍ਹਾਂ ਦੀ ਪੋਸਟ-ਸੈਕੰਡਰੀ ਸੰਸਥਾਵਾਂ ਅਤੇ ਭਵਿੱਖ ਦੇ ਰੁਜ਼ਗਾਰ ਦੇਣ ਵਾਲੇ ਤਲਾਸ਼ ਕਰ ਰਹੇ ਹਨ। ਸੰਕਲਪ-ਅਧਾਰਿਤ ਅਤੇ ਸਮਰੱਥਾ-ਸੰਚਾਲਿਤ ਪਹੁੰਚਾਂ ਰਾਹੀਂ ਡੂੰਘੀ ਸਿੱਖਿਆ ਦਾ ਸਮਰਥਨ ਕਰਦਿਆਂ, ਇਹ ਪਾਠਕ੍ਰਮ ਸਿਖਿਆਰਥੀ-ਕੇਂਦਰਿਤ ਹੈ ਅਤੇ ਸਾਖਰਤਾ ਅਤੇ ਅੰਕ-ਗਣਿਤ ‘ਤੇ ਧਿਆਨ ਕੇਂਦਰਿਤ ਕਰਦਾ ਹੈ।