The educated citizen – pa
ਬੀ.ਸੀ. ਦਾ ਪਾਠਕ੍ਰਮ ਵਿਦਿਆਰਥੀਆਂ ਨੂੰ ਵਿਸ਼ਵ-ਵਿਆਪੀ ਮੌਕਿਆਂ ਦੀ ਇੱਕ ਵਿਸ਼ਾਲ ਲੜੀ ਨੂੰ ਹਾਸਲ ਕਰਨ ਲਈ ਜ਼ਰੂਰੀ ਗੁਣਾਂ ਦੇ ਨਾਲ, 21ਵੀਂ ਸਦੀ ਦੇ “ਪੜ੍ਹੇ-ਲਿਖੇ ਨਾਗਰਿਕਾਂ” ਵਜੋਂ ਗਰੈਜੂਏਟ ਬਣਨ ਦੇ ਯੋਗ ਬਣਾਉਂਦਾ ਹੈ।
ਅਕਾਦਮਿਕ ਤੌਰ ‘ਤੇ, ਵਿਦਿਆਰਥੀ ਆਲੋਚਨਾਤਮਕ ਵਿਸ਼ਲੇਸ਼ਣ ਅਤੇ ਸੁਤੰਤਰ ਤਰਕ ਵਾਸਤੇ ਯੋਗਤਾਵਾਂ ਦਾ ਵਿਕਾਸ ਕਰਨਗੇ। ਉਹ ਸਿੱਖਣ ਦੇ ਬੁਨਿਆਦੀ ਹੁਨਰ ਅਤੇ ਗਿਆਨ ਦੇ ਸਾਧਨ ਪ੍ਰਾਪਤ ਕਰਨਗੇ। ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ, ਵਿਦਿਆਰਥੀ ਜੀਵਨ ਭਰ ਸਿੱਖਣ ਦੀ ਕਦਰ, ਸੰਸਾਰ ਬਾਰੇ ਇੱਕ ਉਤਸੁਕਤਾ, ਅਤੇ ਸਿਰਜਣਾਤਮਕ ਵਿਚਾਰ ਅਤੇ ਪ੍ਰਗਟਾਵਿਆਂ ਦੀ ਸਮਰੱਥਾ ਦਾ ਵਿਕਾਸ ਕਰਨਗੇ।
ਨਿੱਜੀ ਤੌਰ ‘ਤੇ, ਵਿਦਿਆਰਥੀ ਆਪਣੀ ਅਹਿਮੀਅਤ ਅਤੇ ਵਿਅਕਤੀਗਤ ਪਹਿਲਕਦਮੀ ਦੀ ਭਾਵਨਾ, ਅਤੇ ਇਸ ਤੋਂ ਇਲਾਵਾ ਸੱਭਿਆਚਾਰਕ ਵਿਰਾਸਤ ਦੀ ਸਮਝ ਅਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ਦਾ ਵਿਕਾਸ ਕਰਨਗੇ। ਉਹ ਵਿਭਿੰਨ ਖਿਆਲਾਂ ਅਤੇ ਵਿਸ਼ਵਾਸਾਂ ਵਾਸਤੇ ਇੱਕ ਸਵੀਕਾਰ ਕਰਨਯੋਗ ਅਤੇ ਆਦਰ-ਭਰਪੂਰ ਮਾਨਸਿਕਤਾ ਕਾਇਮ ਰੱਖਣਗੇ। ਵਧੇਰੇ ਮਹੱਤਵਪੂਰਨ ਗੱਲ ਇਹ ਹੈ ਕਿ ਵਿਦਿਆਰਥੀ ਇੱਕ ਵਿਅਕਤੀ ਵਜੋਂ, ਪਰਿਵਾਰ, ਭਾਈਚਾਰੇ, ਕੈਨੇਡਾ ਅਤੇ ਵਿਸ਼ਵ ਦੇ ਅੰਦਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂੰ ਹੋ ਜਾਣਗੇ।
ਵਿਦਿਆਰਥੀ ਗ੍ਰੈਜੂਏਸ਼ਨ ਤੋਂ ਬਾਅਦ ਕੈਰੀਅਰ ਅਤੇ ਉੱਚ ਸਿੱਖਿਆ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋਣਗੇ। ਬੀ.ਸੀ. ਦਾ ਪਾਠਕ੍ਰਮ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਆਪਣੀਆਂ ਜ਼ਿੰਦਗੀਆਂ ਦੇ ਬਹੁਤ ਸਾਰੇ ਪੱਖਾਂ ਵਿੱਚ ਆ ਰਹੀ ਤਬਦੀਲੀ ਦੇ ਅਨੁਕੂਲ ਹੋਣ ਦੇ ਯੋਗ ਹੋਣ, ਜਿਸ ਵਿੱਚ ਪੜ੍ਹਾਈ ਦੀਆਂ ਅਸਰਦਾਰ ਆਦਤਾਂ ਦਾ ਵਿਕਾਸ ਅਤੇ ਕੰਮ ਦੀਆਂ ਥਾਂਵਾਂ ਵਿੱਚ ਨਵੇਂ ਹਾਲਾਤਾਂ ਅਨੁਸਾਰ ਢਲਣ ਲਈ ਤਰੀਕੇ ਵੀ ਸ਼ਾਮਲ ਹਨ।