Post-secondary education – pa
ਬੀ.ਸੀ. ਔਫਸ਼ੋਰ ਸਕੂਲ ਗ੍ਰੈਜੂਏਟ ਕਈ ਵੱਖ-ਵੱਖ ਰਸਤਿਆਂ ਰਾਹੀਂ ਆਪਣੇ ਪੋਸਟ-ਸੈਕੰਡਰੀ ਅਧਿਐਨਾਂ ਵਿੱਚ ਸਫਲ ਹੋਣ ਲਈ ਚੰਗੀ ਤਰ੍ਹਾਂ ਯੋਗ ਹਨ। ‘ਬ੍ਰਿਟਿਸ਼ ਕੋਲੰਬੀਆ ਡੌਗਵੁੱਡ ਡਿਪਲੋਮਾ’ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉੱਚ ਪ੍ਰਾਪਤੀ ਅਤੇ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਦੇ ਮਿਆਰ ਵਜੋਂ ਮਾਨਤਾ ਪ੍ਰਾਪਤ ਹੈ। ਔਫਸ਼ੋਰ ਸਕੂਲ ਗ੍ਰੈਜੂਏਟਾਂ ਨੇ ਬਹੁਤ ਸਾਰੇ ਵੱਖ-ਵੱਖ ਦੇਸ਼ਾਂ ਅਤੇ ਕਾਲਜਾਂ, ਯੂਨੀਵਰਸਿਟੀਆਂ ਅਤੇ ਤਕਨੀਕੀ ਜਾਂ ਟਰੇਡ ਸਕੂਲਾਂ ਸਮੇਤ ਵਿਭਿੰਨ ਸੰਸਥਾਵਾਂ ਵਿੱਚ ਪੋਸਟ-ਸੈਕੰਡਰੀ ਪੜ੍ਹਾਈ ਕੀਤੀ ਹੈ।
ਬਹੁਤ ਸਾਰੇ ਵਿਦਿਆਰਥੀ ਪੋਸਟ-ਸੈਕੰਡਰੀ ਸਿੱਖਿਆ ਲਈ ਕੈਨੇਡਾ ਦੀ ਚੋਣ ਕਰਦੇ ਹਨ ਤਾਂ ਜੋ ਉਹ ਆਪਣੀ ਪੜ੍ਹਾਈ ਪੂਰੀ ਕਰਦੇ ਹੋਏ ਅਤੇ ਗ੍ਰੈਜੂਏਸ਼ਨ ਤੋਂ ਬਾਅਦ ਦੇਸ਼ ਵਿੱਚ ਕੰਮ ਕਰ ਸਕਣ। ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਿਦਿਆਰਥੀਆਂ ਨੂੰ ਹੁਨਰਮੰਦ ਕੰਮ ਦਾ ਕੀਮਤੀ ਤਜਰਬਾ ਹਾਸਲ ਕਰਨ ਲਈ ਇੱਕ ਖੁੱਲ੍ਹਾ (ਓਪਨ) ਵਰਕ ਪਰਮਿਟ ਹਾਸਲ ਕਰਨ ਦੇ ਯੋਗ ਬਣਾਉਂਦਾ ਹੈ ਜੋ ਗ੍ਰੈਜੂਏਟਾਂ ਨੂੰ ਕੈਨੇਡਾ ਵਿੱਚ ਸਥਾਈ ਵਸਨੀਕਤਾ (ਪਰਮਾਨੈਂਟ ਰੈਜ਼ਿਡੈਨਸੀ) ਵਾਸਤੇ ਯੋਗਤਾ ਪੂਰੀ ਕਰਨ ਵਿੱਚ ਮਦਦ ਕਰਦਾ ਹੈ।