Graduation program – pa
ਬੀ.ਸੀ. ਸਰਟੀਫਿਕੇਸ਼ਨ ਆਫ ਗ੍ਰੈਜੂਏਸ਼ਨ (ਡੌਗਵੁੱਡ ਡਿਪਲੋਮਾ) ਨੂੰ ਪ੍ਰਾਪਤ ਕਰਨ ਲਈ, ਵਿਦਿਆਰਥੀਆਂ ਨੂੰ ਲਾਜ਼ਮੀ ਤੌਰ ‘ਤੇ ਘੱਟੋ-ਘੱਟ 80 ਕੋਰਸ ਕ੍ਰੈਡਿਟ ਹਾਸਲ ਕਰਨ ਦੀ ਲੋੜ ਹੈ ਅਤੇ ਗ੍ਰੈਜੂਏਟ ਬਣਨ ਲਈ ਅੰਕ-ਗਣਿਤ ਅਤੇ ਸਾਖਰਤਾ ਵਿੱਚ ਸੂਬਾਈ ਗ੍ਰੈਜੂਏਸ਼ਨ ਮੁਲਾਂਕਣਾਂ ਨੂੰ ਪੂਰਾ ਕਰਨ ਦੀ ਲੋੜ ਹੈ। ਇਹਨਾਂ 80 ਕ੍ਰੈਡਿਟਾਂ ਵਿੱਚੋਂ:
52 ਕ੍ਰੈਡਿਟ ਹੇਠਾਂ ਦਿੱਤਿਆਂ ਵਿੱਚੋਂ ਲੋੜੀਂਦੇ ਹਨ:
- ਫਿਜ਼ਿਕਲ ਅਤੇ ਹੈਲਥ ਐਜੁਕੇਸ਼ਨ 10 (4 ਕ੍ਰੈਡਿਟ)।
- ਸਾਈਂਸ 10 (4 ਕ੍ਰੈਡਿਟ), ਅਤੇ ਸਾਈਂਸ 11 ਜਾਂ 12 (4 ਕ੍ਰੈਡਿਟ)।
- ਸੋਸ਼ਲ ਸਟੱਡੀਜ਼ 10 (4 ਕ੍ਰੈਡਿਟ), ਅਤੇ ਸੋਸ਼ਲ ਸਟੱਡੀਜ਼ 11 ਜਾਂ 12 (4 ਕ੍ਰੈਡਿਟ)।
- ਮੈਥ 10 (4 ਕ੍ਰੈਡਿਟ), ਅਤੇ ਮੈਥ 11 ਜਾਂ 12 ਦਾ ਕੋਰਸ (4 ਕ੍ਰੈਡਿਟ)।
- ਲੈਂਗਉਏਜ ਆਰਟਜ਼ 10, 11, ਅਤੇ ਇੱਕ ਲੋੜੀਂਦਾ 12 ਕੋਰਸ (ਹਰੇਕ ਗਰੇਡ ‘ਤੇ 4 ਕ੍ਰੈਡਿਟ ਲੋੜੀਂਦੇ ਹਨ, ਕੁੱਲ 12 ਕ੍ਰੈਡਿਟ)।
- ਆਰਟਜ਼ ਐਜੁਕੇਸ਼ਨ 10, 11 ਜਾਂ 12 ਅਤੇ/ਜਾਂ ਇੱਕ ਅਪਲਾਈਡ ਡਿਜ਼ਾਈਨ, ਹੁਨਰ, ਅਤੇ ਤਕਨਾਲੋਜੀਆਂ 10, 11, ਜਾਂ 12 (ਕੁੱਲ 4 ਕ੍ਰੈਡਿਟ)।
- ਕਰੀਅਰ-ਲਾਈਫ ਐਜੁਕੇਸ਼ਨ (4 ਕ੍ਰੈਡਿਟ), ਅਤੇ ਕਰੀਅਰ-ਲਾਈਫ ਐਜੁਕੇਸ਼ਨ ਕਨੈਕਸ਼ਨਜ਼ (4 ਕ੍ਰੈਡਿਟ)।
ਘੱਟੋ ਘੱਟ 28 ਕ੍ਰੈਡਿਟ ਲਾਜ਼ਮੀ ਤੌਰ ‘ਤੇ ਇਲੈਕਟਿਵ ਕੋਰਸ ਕ੍ਰੈਡਿਟ ਹੋਣੇ ਚਾਹੀਦੇ ਹਨ।
ਗਰੇਡ 12 ਦੇ ਪੱਧਰ ‘ਤੇ ਘੱਟੋ ਘੱਟ 16 ਕ੍ਰੈਡਿਟ ਲਾਜ਼ਮੀ ਤੌਰ ‘ਤੇ ਹੋਣੇ ਚਾਹੀਦੇ ਹਨ, ਜਿਸ ਵਿੱਚ ਲੋੜੀਂਦਾ ਲੈਂਗਉਏਜ ਆਰਟਜ਼ 12 ਕੋਰਸ ਅਤੇ ‘ਕਰੀਅਰ-ਲਾਈਫ਼ ਕਨੈਕਸ਼ਨਜ਼’ ਕੋਰਸ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ, ਵਿਦਿਆਰਥੀਆਂ ਵਾਸਤੇ ਤਿੰਨ ਸੂਬਾਈ ਗ੍ਰੈਜੂਏਸ਼ਨ ਮੁਲਾਂਕਣਾਂ ਨੂੰ ਵੀ ਪੂਰਾ ਕਰਨਾ ਲਾਜ਼ਮੀ ਹੈ:
- ਗਰੇਡ 10 ਸਾਖਰਤਾ ਮੁਲਾਂਕਣ (ਲਿਟ੍ਰੇਸੀ ਅਸੈਸਮੈਂਟ);
- ਗਰੇਡ 10 ਅੰਕ-ਗਣਿਤ ਮੁਲਾਂਕਣ (ਨਿਉਮਰੇਸੀ ਅਸੈਸਮੈਂਟ); ਅਤੇ
- ਗਰੇਡ 12 ਸਾਖਰਤਾ ਮੁਲਾਂਕਣ। (2021/22 ਸਕੂਲੀ ਵਰ੍ਹੇ ਤੋਂ ਸ਼ੁਰੂ ਕਰਕੇ।)