BC’s Curriculum – pa
ਬੀ.ਸੀ. ਦੇ ਪਾਠਕ੍ਰਮ ਦਾ ਪ੍ਰਮੁੱਖ ਕੇਂਦਰ ਮੂਲ ਯੋਗਤਾਵਾਂ (Core Competencies), ਲਾਜ਼ਮੀ ਸਿੱਖਿਆ, ਅਤੇ ਨਾਲ ਹੀ ਸਾਖਰਤਾ ਅਤੇ ਅੰਕ-ਗਣਿਤ ਦੀਆਂ ਬੁਨਿਆਦਾਂ ਹਨ। ਇਹ ਤਿੰਨੋਂ ਵਧੇਰੇ ਡੂੰਘਾਈ ਨਾਲ ਸਿੱਖਿਆ ਵਿੱਚ ਯੋਗਦਾਨ ਪਾਉਂਦੀਆਂ ਹਨ।
ਮੂਲ ਯੋਗਤਾਵਾਂ ਸਿਖਲਾਈ ਦੇ ਸਾਰੇ ਖੇਤਰਾਂ ਵਿੱਚ ਪਾਠਕ੍ਰਮ ਦੀਆਂ ਯੋਗਤਾਵਾਂ ਨੂੰ ਦਰਸਾਉਂਦੀਆਂ ਹਨ। ਇਹ ਪੜ੍ਹੇ-ਲਿਖੇ ਨਾਗਰਿਕਾਂ ਨਾਲ ਸਬੰਧਤ ਹਨ ਅਤੇ ਇਹ ਉਹ ਹਨ ਜਿਨ੍ਹਾਂ ਨੂੰ ਅਸੀਂ ਸਾਰੇ ਵਿਦਿਆਰਥੀਆਂ ਲਈ ਮਹੱਤਵਪੂਰਣ ਮੰਨਦੇ ਹਾਂ।
ਹਰੇਕ ਵਿਸ਼ੇ ਦੇ ਖੇਤਰ ਲਈ ਪਾਠਕ੍ਰਮ ਵਿੱਚ ਵਿਦਿਆਰਥੀਆਂ ਵਾਸਤੇ ਜ਼ਰੂਰੀ ਸਿੱਖਿਆ ਸ਼ਾਮਲ ਹੈ। ਇਸ ਵਿੱਚ ਮੁੱਖ ਸਮੱਗਰੀ, ਸੰਕਲਪ, ਹੁਨਰ ਅਤੇ ਵੱਡੇ ਵਿਚਾਰ ਸ਼ਾਮਲ ਹਨ ਜੋ ਉਸ ਉੱਚ-ਪੱਧਰੀ ਸੋਚ ਨੂੰ ਉਤਸ਼ਾਹਤ ਕਰਦੇ ਹਨ ਜੋ ਅੱਜ ਦੇ ਸੰਸਾਰ ਵਿੱਚ ਮੰਗ ਵਿੱਚ ਹੈ।
ਸਾਖਰਤਾ ਇੱਕ ਵਿਅਕਤੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਮਝਣ, ਆਲੋਚਨਾਤਮਕ ਤੌਰ ‘ਤੇ ਵਿਸ਼ਲੇਸ਼ਣ ਕਰਨ ਅਤੇ ਆਦਾਨ-ਪ੍ਰਦਾਨ ਦੇ ਵੱਖ-ਵੱਖ ਰੂਪਾਂ ਨੂੰ ਬਣਾਉਣ ਦੀ ਯੋਗਤਾ ਹੈ। ਇਸ ਵਿੱਚ ਜ਼ੁਬਾਨੀ, ਲਿਖਤੀ, ਵਿਯੁਲ, ਡਿਜੀਟਲ ਅਤੇ ਮਲਟੀਮੀਡੀਆ ਸ਼ਾਮਲ ਹਨ।
ਅੰਕ-ਗਣਿਤ (Numeracy) ਗਣਿਤ ਦੇ ਸੰਕਲਪਾਂ, ਪ੍ਰਕਿਰਿਆਵਾਂ, ਅਤੇ ਹੁਨਰਾਂ ਨੂੰ ਸਮਝਣ ਅਤੇ ਲਾਗੂ ਕਰਨ ਦੀ ਯੋਗਤਾ ਹੈ ਤਾਂ ਜੋ ਕਈ ਤਰ੍ਹਾਂ ਦੇ ਸੰਦਰਭਾਂ ਵਿੱਚ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕੇ।
ਸਾਖਰਤਾ ਅਤੇ ਅੰਕ-ਗਣਿਤ ਸਾਰੀ ਸਿਖਲਾਈ ਲਈ ਬੁਨਿਆਦੀ ਹਨ। ਹਾਲਾਂਕਿ ਇਹ ਆਮ ਤੌਰ ‘ਤੇ ਭਾਸ਼ਾ ਸਿੱਖਣ ਅਤੇ ਗਣਿਤ ਨਾਲ ਜੁੜੇ ਹੁੰਦੇ ਹਨ, ਪਰ ਸਾਖਰਤਾ ਅਤੇ ਅੰਕ-ਗਣਿਤ ਨੂੰ ਬੀ.ਸੀ. ਦੇ ਪਾਠਕ੍ਰਮ ਵਿੱਚ ਸਿੱਖਣ ਦੇ ਸਾਰੇ ਖੇਤਰਾਂ ਵਿੱਚ ਲਾਗੂ ਕੀਤਾ ਜਾਂਦਾ ਹੈ।
ਸਿੱਖਣ ਦੇ ਸਾਰੇ ਖੇਤਰ ਇੱਕ “ਜਾਣੋ-ਕਰੋ-ਸਮਝੋ” (Know-Do-Understand) ਮਾਡਲ ‘ਤੇ ਅਧਾਰਿਤ ਹਨ ਤਾਂ ਜੋ ਸਿੱਖਣ ਵਾਸਤੇ ਇੱਕ ਧਾਰਨਾ ਅਤੇ ਸਮਰੱਥਾ ‘ਤੇ ਅਧਾਰਿਤ ਪਹੁੰਚ ਦਾ ਸਮਰਥਨ ਕੀਤਾ ਜਾ ਸਕੇ।
ਤਿੰਨ ਅੰਸ਼ – (ਜਾਣੋ), ਪਾਠਕ੍ਰਮ ਦੀਆਂ ਯੋਗਤਾਵਾਂ (ਕਰਨਯੋਗ), ਅਤੇ ਵੱਡੇ ਵਿਚਾਰ (ਸਮਝਣਾ) – ਇਹ ਸਾਰੇ ਵਧੇਰੇ ਡੂੰਘਾਈ ਨਾਲ ਸਿੱਖਿਆ ਵਿੱਚ ਯੋਗਦਾਨ ਪਾਉਂਦੀਆਂ ਹਨ।
ਬੀ.ਸੀ. ਦਾ ਪਾਠਕ੍ਰਮ ਦੋ ਵਿਸ਼ੇਸ਼ਤਾਵਾਂ ਨੂੰ ਇਕੱਠਾ ਕਰਦਾ ਹੈ ਜਿਨ੍ਹਾਂ ਨਾਲ ਜ਼ਿਆਦਾਤਰ ਸਿਖਿਅਕ ਸਹਿਮਤ ਹਨ, ਇਹ ਕਿ 21ਵੀਂ ਸਦੀ ਵਿਚ ਡੂੰਘੀ, ਵਧੇਰੇ ਤਬਾਦਲਾਯੋਗ ਸਿਖਲਾਈ ਨੂੰ ਉਤਸ਼ਾਹਤ ਕਰਨ ਲਈ ਜ਼ਰੂਰੀ ਹਨ: ਸਿੱਖਣ ਲਈ ਇੱਕ ਸੰਕਲਪ-ਅਧਾਰਿਤ ਪਹੁੰਚ ਅਤੇ ਯੋਗਤਾਵਾਂ ਦੇ ਵਿਕਾਸ ‘ਤੇ ਧਿਆਨ ਕੇਂਦਰਿਤ ਕਰਨਾ। ਇਹ ਪਹੁੰਚਾਂ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ‘ਤੇ ਉਹਨਾਂ ਦੇ ਸਾਂਝੇ ਧਿਆਨ ਦੇ ਕਾਰਨ ਇੱਕ ਦੂਜੇ ਨੂੰ ਵਧਾਵਾ ਦਿੰਦਿਆਂ ਹਨ।
ਬਿਨਾਂ ਸ਼ਮੂਲੀਅਤ ਦੇ ਸੁਣਨ ਜਾਂ ਪੜ੍ਹਨ ਦੀ ਬਜਾਏ ਡੂੰਘੀ ਸਿਖਲਾਈ “ਕਰਨ” ਨਾਲ ਬਿਹਤਰ ਢੰਗ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ, ਸੰਕਲਪ-ਅਧਾਰਿਤ ਸਿਖਲਾਈ ਅਤੇ ਯੋਗਤਾਵਾਂ ਦਾ ਵਿਕਾਸ, ਦੋਵੇਂ ਹੀ, ਵਿਦਿਆਰਥੀਆਂ ਨੂੰ ਪ੍ਰਮਾਣਿਕ ਕੰਮਾਂ ਵਿੱਚ ਸ਼ਾਮਲ ਕਰਦੇ ਹਨ ਜੋ ਸਿੱਖਣ ਦੀ ਪ੍ਰਕਿਰਿਆ ਨੂੰ ਅਸਲ ਸੰਸਾਰ ਨਾਲ ਜੋੜਦੇ ਹਨ।