Assessment – pa
ਕਲਾਸਰੂਮ ਮੁਲਾਂਕਣ
ਕਲਾਸਰੂਮ ਮੁਲਾਂਕਣ ਵਿਦਿਆਰਥੀ ਦੀ ਸਿੱਖਿਆ ਬਾਰੇ ਜਾਣਕਾਰੀ ਦਾ ਮੁੱਖ ਸਰੋਤ ਹੁੰਦੇ ਹਨ। ਕਲਾਸਰੂਮ ਵਿੱਚ ਚੱਲ ਰਹੇ ਮੁਲਾਂਕਣਾਂ ਤੋਂ ਮਿਲੇ ਵਿਚਾਰ ਤੁਰੰਤ ਅਤੇ ਨਿੱਜੀ ਹੋ ਸਕਦੇ ਹਨ, ਜੋ ਵਿਦਿਆਰਥੀਆਂ ਨੂੰ ਵਾਧੇ ਦੇ ਖੇਤਰਾਂ ਦੀ ਪਛਾਣ ਕਰਨ ਅਤੇ ਸਿੱਖਣ ਦੇ ਨਵੇਂ ਟੀਚੇ ਤੈਅ ਕਰਨ ਵਿੱਚ ਮਦਦ ਕਰਦੇ ਹਨ।
ਗ੍ਰੈਜੂਏਸ਼ਨ ਮੁਲਾਂਕਣ
ਗ੍ਰੈਜੂਏਸ਼ਨ ਮੁਲਾਂਕਣ ਮੁੱਖ ਖੇਤਰਾਂ ਵਿੱਚ ਵਿਦਿਆਰਥੀ ਦੇ ਪ੍ਰਦਰਸ਼ਨ ਦੀ ਇੱਕ ਰੂਪਰੇਖਾ ਪ੍ਰਦਾਨ ਕਰਦੇ ਹਨ ਅਤੇ ਸਮੇਂ ਦੇ ਨਾਲ, ਬੀ.ਸੀ. ਦੀ ਸਿੱਖਿਆ ਪ੍ਰਣਾਲੀ ਦੇ ਮੁੱਖ ਸਿੱਟਿਆਂ ਦੀ ਨਿਗਰਾਨੀ ਕਰਨ ਵਿੱਚ ਮਦਦ ਕਰ ਸਕਦੇ ਹਨ।
ਬੀ.ਸੀ. ਫਾਊਂਡੇਸ਼ਨ ਸਕਿੱਲਜ਼ ਅਸੈੱਸਮੈਂਟ (FSA) ਪੜ੍ਹਨ, ਲਿਖਣ ਅਤੇ ਅੰਕ-ਗਣਿਤ ਦੇ ਹੁਨਰਾਂ ਦਾ ਇੱਕ ਗਰੇਡ 4 ਅਤੇ ਗਰੇਡ 7 ਮੁਲਾਂਕਣ ਹੈ। ਕਿਉਂਕਿ FSA ਭਵਿੱਖ ਦੀਆਂ ਪ੍ਰਾਪਤੀਆਂ ਦਾ ਇੱਕ ਮਹੱਤਵਪੂਰਨ ਸੂਚਕ ਹੈ, ਇਸ ਲਈ ਸਾਰੇ ਵਿਦਿਆਰਥੀਆਂ ਤੋਂ ਮੁਲਾਂਕਣ ਵਿੱਚ ਭਾਗ ਲੈਣ ਦੀ ਉਮੀਦ ਕੀਤੀ ਜਾਂਦੀ ਹੈ।
- ਬੀ.ਸੀ. ਫਾਊਂਡੇਸ਼ਨ ਸਕਿੱਲਜ਼ ਅਸੈੱਸਮੈਂਟ (FSA) ਪੜ੍ਹਨ, ਲਿਖਣ ਅਤੇ ਅੰਕ-ਗਣਿਤ ਦੇ ਹੁਨਰਾਂ ਦਾ ਇੱਕ ਗਰੇਡ 4 ਅਤੇ ਗਰੇਡ 7
ਗ੍ਰੈਜੂਏਸ਼ਨ ਦੀਆਂ ਲੋੜਾਂ ਦੇ ਭਾਗ ਵਜੋਂ, ਵਿਦਿਆਰਥੀ ਤਿੰਨ ਸੂਬਾਈ ਮੁਲਾਂਕਣ ਪੂਰੇ ਕਰਨਗੇ। ਇਹ ਮੁਲਾਂਕਣ ਅੰਕ-ਗਣਿਤ ਅਤੇ ਸਾਖਰਤਾ ਵਿੱਚ ਮੁਹਾਰਤ ਦੇ ਪ੍ਰਦਰਸ਼ਨ ਅਤੇ ਉਪਯੋਗ ‘ਤੇ ਧਿਆਨ ਕੇਂਦਰਿਤ ਕਰਦੇ ਹਨ।
- ਗਰੇਡ 10 ਅੰਕ-ਗਣਿਤ ਮੁਲਾਂਕਣ (ਗ੍ਰੈਜੂਏਸ਼ਨ ਦੀ ਲੋੜ)
- ਗਰੇਡ 10 ਸਾਖਰਤਾ ਮੁਲਾਂਕਣ (ਗ੍ਰੈਜੂਏਸ਼ਨ ਦੀ ਲੋੜ)
- ਗਰੇਡ 12 ਸਾਖਰਤਾ ਮੁਲਾਂਕਣ ( (ਗ੍ਰੈਜੂਏਸ਼ਨ ਦੀ ਲੋੜ)