BC’s Curriculum and assessment overview – pa
ਪੜ੍ਹਿਆ-ਲਿਖਿਆ ਨਾਗਰਿਕ
ਬੀ.ਸੀ. ਦਾ ਪਾਠਕ੍ਰਮ ਸਿਖਿਆਰਥੀਆਂ ਨੂੰ ਆਪਣੀ ਵਿਅਕਤੀਗਤ ਸਮਰੱਥਾ ਦਾ ਵਿਕਾਸ ਕਰਨ ਅਤੇ ਇੱਕ ਖੁਸ਼ਹਾਲ ਅਤੇ ਟਿਕਾਊ ਸਮਾਜ ਵਿੱਚ ਯੋਗਦਾਨ ਪਾਉਣ ਲਈ ਲੋੜੀਂਦੇ ਗਿਆਨ, ਹੁਨਰਾਂ ਅਤੇ ਨਾਲ ਹੀ ਰਵੱਈਏ ਨੂੰ ਹਾਸਲ ਕਰਨ ਦੇ ਯੋਗ ਬਣਾਉਂਦਾ ਹੈ।


ਬੀ.ਸੀ. ਦਾ ਪਾਠਕ੍ਰਮ
ਬੀ.ਸੀ. ਪਾਠਕ੍ਰਮ ਅਤੇ ਮੁਲਾਂਕਣ ਦੇ ਵਿਕਾਸ ਵਿੱਚ ਮੋਹਰੀ ਹੈ, ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਲਾਂਕਣਾਂ ਵਿੱਚ ਚੋਟੀ ‘ਤੇ ਹੈ।
ਮੁਲਾਂਕਣ
ਸ਼ੁਰੂਆਤੀ ਮੁਲਾਂਕਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ, ਸਾਰੇ ਵਿਦਿਆਰਥੀਆਂ ਦਾ ਕਲਾਸਰੂਮ ਵਿੱਚ ਬੀ.ਸੀ. ਸਿੱਖਿਅਕਾਂ ਦੁਆਰਾ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਜਾਂਦਾ ਹੈ।ਵਿਦਿਆਰਥੀ ਬ੍ਰਿਟਿਸ਼ ਕੋਲੰਬੀਆ ਦੇ ਗ੍ਰੈਜੂਏਸ਼ਨ ਮੁਲਾਂਕਣਾਂ ਵਿੱਚ ਵੀ ਭਾਗ ਲੈਂਦੇ ਹਨ, ਜੋ ਵਿਦਿਆਰਥੀ ਦੀ ਪ੍ਰਾਪਤੀ, ਮੁੱਖ ਯੋਗਤਾਵਾਂ ਅਤੇ ਇਸ ਤੋਂ ਇਲਾਵਾ ਸਾਖਰਤਾ ਅਤੇ ਅੰਕ-ਗਣਿਤ ਦੇ ਹੁਨਰਾਂ ਦਾ ਮੁਲਾਂਕਣ ਕਰਨ ਲਈ ਸਿੱਖਣ ਦੇ ਮਿਆਰਾਂ ‘ਤੇ ਅਧਾਰਤ ਹੁੰਦੇ ਹਨ।


ਗ੍ਰੈਜੂਏਸ਼ਨ ਪ੍ਰੋਗਰਾਮ
ਬੀ.ਸੀ. ਗ੍ਰੈਜੂਏਸ਼ਨ ਪ੍ਰੋਗਰਾਮ ਇਹ ਯਕੀਨੀ ਬਣਾਉਂਦਾ ਹੈ ਕਿ ਵਿਦਿਆਰਥੀ ਸੈਕੰਡਰੀ ਸਕੂਲ ਤੋਂ ਪੜ੍ਹੇ-ਲਿਖੇ ਨਾਗਰਿਕਾਂ ਵਜੋਂ ਉਸ ਗਿਆਨ, ਯੋਗਤਾਵਾਂ, ਅਤੇ ਹੁਨਰਾਂ ਦੇ ਨਾਲ ਗ੍ਰੈਜੂਏਟ ਹੋਣ, ਜੋ ਸਫਲਤਾਪੂਰਵਕ ਉਚੇਰੀ ਸਿੱਖਿਆ, ਸਿਖਲਾਈ ਅਤੇ ਕਾਰਜ-ਬਲਾਂ ਵਿੱਚ ਤਬਦੀਲ ਹੋਣ ਲਈ ਲੋੜੀਂਦੇ ਹਨ।
ਪੋਸਟ-ਸੈਕੰਡਰੀ ਸਿੱਖਿਆ
ਬੀ.ਸੀ. ਅਤੇ ਕੈਨੇਡਾ ਵਿੱਚ ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਕੁਝ ਮੌਜੂਦ ਹਨ। ਉੱਚ-ਗੁਣਵਤਾ ਦੀ ਸਿੱਖਿਆ, ਕੰਮ ਦੇ ਤਜਰਬੇ ਵਾਸਤੇ ਮੌਕਿਆਂ, ਵਧੀਆ ਮੌਸਮ ਅਤੇ ਸੁਰੱਖਿਅਤ ਆਲੇ-ਦੁਆਲੇ, ਅਤੇ ਬਹੁ-ਸੱਭਿਆਚਾਰਕ ਵਿਭਿੰਨਤਾ ਦੇ ਕਰਕੇ ਵਿਦਿਆਰਥੀ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਚੋਣ ਕਰਦੇ ਹਨ।

